ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ 'ਤੇ ਇਥੇ ਇਕੱਠੇ ਹੋਏ ਕਾਮਰੇਡਾਂ ਨੇ ਸਮੁੱਚੇ ਦੇਸ਼ ਵਿਚ ਵੱਧ ਰਹੇ ਫਿਰਕੂ ਫਾਸ਼ੀਵਾਦ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ | ਇਸ ਮੌਕੇ ਆਰ.ਐੱਮ.ਪੀ.ਆਈ. ਦੇ ਵਰਕਰ ਪਹਿਲਾਂ ਨਹਿਰੀ ਦਫਤਰ ਵਿਖੇ ਵੱਡੀ ਤਾਦਾਦ 'ਚ ਇਕੱਠੇ ਹੋਏ ਉਥੋਂ ਨਾਅਰੇ ਮਾਰ ਕੇ ਦੂਰ ਤੱਕ ਮਾਰਚ ਕਰਦਿਆਂ ਰੋਸ ਮਾਰਚ ਕੱਢਿਆ | ਇਸ ਰੋਸ ਮਾਰਚ ਦੀ ਅਗਵਾਈ ਕਾ: ਰਤਨ ਸਿੰਘ ਰੰਧਾਵਾ, ਆਰ.ਐਮ.ਪੀ.ਆਈ. ਦੇ, ਕਾ: ਬਲਵਿੰਦਰ ਛੇਹਰਟਾ ਤੇ ਮੰਗਲ ਸਿੰਘ ਟਾਂਡਾ ਆਦਿ ਨੇ ਕੀਤੀ ਅਤੇ ਇਸ ਮੌਕੇ ਬੋਲਦਿਆਂ ਸਮੂਹਿਕ ਕਾਮਰੇਡ ਆਗੂਆਂ ਨੇ ਕਿਹਾ ਕਿ ਜਦੋਂ ਦਾ ਭਾਜਪਾ ਦੇਸ਼ ਦੀ ਸਤਾਧਾਰੀ ਧਿਰ ਵਜੋਂ ਕਾਬਜ ਹੋਈ ਹੈ ਉਸ ਵਕਤ ਤੋਂ ਫਿਰਕੂ ਤਨਾਅ ਦੇਸ਼ ਵਿਚ ਸਰਕਾਰ ਜਾਣੇ-ਅਨਜਾਣੇ ਤੌਰ 'ਤੇ ਤੇਜ਼ ਕਰ ਰਹੀ ਹੈ | ਇਸ ਮੌਕੇ ਕਾ: ਕਾਲੀਆ, ਸਵਿੰਦਰ ਕੌਰ, ਕਾ: ਹੈਰੀ, ਪ੍ਰੇਮ, ਅਵਤਾਰ ਸਿੰਘ ਰੰਧਾਵਾ, ਕਾਮਰੇਡ ਯੂ.ਪੀ ਛੇਹਰਟਾ, ਸਵਿੰਦਰ ਸਿੰਘ ਭੱਟੀ, ਕਰਮਜੀਤ ਸਿੰਘ ਕੇ ਪੀ ਲਾਲੀ, ਗੁਰਪ੍ਰੀਤ ਸਿੰਘ ਸੋਨੂੰ ਅਤੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ |