ਅੰਮਿ੍ਤਸਰ, 15 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਏ. ਆਈ. ਸੀ. ਟੀ. ਈ. ਟਰੇਨਿੰਗ ਅਤੇ ਲਰਨਿੰਗ ਅਕੈਡਮੀ ਦੇ ਸਹਿਯੋਗ ਨਾਲ ਇਕ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾ ਰਿਹਾ ਹੈ, ਜਿਸ ਰਾਹੀਂ ਸਵੈ-ਨਿਰਭਰ ਭਾਰਤ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ | ਪੋ੍ਰਗਰਾਮ 'ਚ ਆਪਣੇ ਸੰਬੋਧਨ 'ਚ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਸਾਡਾ ਉਦੇਸ਼ ਅਧਿਆਪਕਾਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਨਾਲ ਜਾਣੰੂ ਕਰਵਾਉਣਾ ਹੈ | ਇਹ ਐੱਫ. ਡੀ. ਪੀ. ਇਸ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ | ਦੂਜੇ ਦਿਨ ਦੇ ਪਹਿਲੇ ਸੈਸ਼ਨ 'ਚ ਕੇ. ਪੀ. ਐਮ. ਜੀ., ਆਸਟ੍ਰੇਲੀਆ ਵਿਖੇ ਕੰਮ ਕਰ ਰਹੇ ਅਮਨਦੀਪ ਮੋਦਗਿਲ ਨੇ ਭਾਰਤ 'ਚ ਏ. ਆਈ. ਦਾ ਭਵਿੱਖ : ਵਿਜ਼ਨ 2047 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਅਮਨਦੀਪ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ 'ਚ ਏਆਈ ਦਾ ਭਵਿੱਖ ਬਹੁਤ ਹੀ ਉਜਵਲ ਹੈ | ਦੂਜੇ ਸੈਸ਼ਨ 'ਚ ਮੁੱਖ ਬੁਲਾਰੇ ਇਨਫੋਸਿਸ ਜਰਮਨੀ 'ਚ ਕੰਮ ਕਰ ਰਹੇ ਪਵਨ ਕੁਮਾਰ ਸਨ | ਉਨ੍ਹਾਂ ਦੱਸਿਆ ਕਿ ਏ. ਆਈ. ਦੀ ਮਦਦ ਨਾਲ ਉਤਪਾਦਨ ਪ੍ਰਕਿਰਿਆਵਾਂ ਨੂੰ ਕਿਵੇਂ ਵਧੇਰੇ ਕੁਸ਼ਲ ਅਤੇ ਸਹੀ ਬਣਾਇਆ ਜਾ ਸਕਦਾ ਹੈ | ਭਵਿੱਖਬਾਣੀ ਰੱਖ-ਰਖਾਅ, ਗੁਣਵੱਤਾ ਨਿਯੰਤਰਣ 'ਚ ਕੰਪਿਊਟਰ ਵਿਜ਼ਨ ਦੀ ਵਰਤੋਂ, ਰੋਬੋਟਿਕ ਪ੍ਰਕਿਰਿਆ ਆਟੋਮੇਸ਼ਨ, ਅਤੇ ਸਮਾਰਟ ਇਨਵੈਂਟਰੀ ਪ੍ਰਬੰਧਨ ਪ੍ਰਣਾਲੀਆਂ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ | ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਵਿਕਰਮ ਸ਼ਰਮਾ ਅਤੇ ਸਹਿ-ਕੋਆਰਡੀਨੇਟਰ ਪ੍ਰੋ. ਪੁਨੀਤ ਸ਼ਰਮਾ ਨੇ ਕਿਹਾ ਕਿ ਅੱਜ ਡੇਟਾ ਅਤੇ ਏ. ਆਈ. ਦਾ ਯੁੱਗ ਹੈ | ਅਖ਼ੀਰ 'ਚ ਇਕ ਲਾਈਵ ਡੈਮੋ ਅਤੇ ਪ੍ਰਸ਼ਨ-ਉੱਤਰ ਸੈਸ਼ਨ ਕਰਵਾਇਆ ਗਿਆ, ਜਿੱਥੇ ਭਾਗੀਦਾਰਾਂ ਨੇ ਆਪਣੇ ਸ਼ੰਕਿਆਂ 'ਤੇ ਚਰਚਾ ਕੀਤੀ ਅਤੇ ਏ. ਆਈ.-ਅਧਾਰਤ ਹੱਲਾਂ 'ਤੇ ਚਰਚਾ ਕੀਤੀ |