ਗੱਗੋਮਾਹਲ, 16 ਅਕਤੂਬਰ (ਬਲਵਿੰਦਰ ਸਿੰਘ ਸੰਧੂ)¸ਮਿਸ਼ਨ ਚੜ੍ਹਦੀ ਕਲਾ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਚਲਾਏ ਗਏ ਮਿਸ਼ਨ ਸਾਂਝਾ ਉਪਰਾਲਾ ਅਧੀਨ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਮੁੜ ਵਸੇਬੇ ਵਿਚ ਲੱਗੀਆਂ ਹੋਈਆਂ ਹਨ ਜਿਸ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਅੰਮਿ੍ਤਸਰ ਦੇ ਸਕੱਤਰ ਸੈਮਸਨ ਮਸੀਹ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅੰਮਿ੍ਤਸਰ ਵਲੋਂ ਗੱਗੋਮਾਹਲ ਤੇ ਥੋਬਾ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ 400 ਸਕੂਲ ਬੈਗ ਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ | ਇਸ ਸਮੇਂ ਭਲਾਈ ਕੇਂਦਰ ਟਰੱਸਟ ਦੇ ਵਿਸੇਸ਼ ਬੁਲਾਰੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਨੇ ਦੱਸਿਆ ਕਿ ਟਰੱਸਟ ਦੇ ਪ੍ਰਮੁੱਖ ਸੇਵਾਦਾਰ ਭਾਈ ਗੁਰਇਕਬਾਲ ਜੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪਸ਼ੂ ਧਨ, ਮੰਜੇ ਬਿਸਤਰੇ, ਰਾਸ਼ਨ, ਦਵਾਈਆਂ ਤੇ ਹੋਰ ਲੋੜੀਂਦੀਆਂ ਵਸਤਾਂ ਵੰਡਣ ਦੀ ਸੇਵਾ ਜਾਰੀ ਹੈ | ਇਸ ਮੌਕੇ ਗੱਗੋਮਾਹਲ ਸਕੂਲ ਦੇ ਲੈਕਚਰਾਰ ਪਿ੍ਤਪਾਲ ਸਿੰਘ, ਥੋਬਾ ਸਕੂਲ ਦੇ ਇੰਚਾਰਜ ਰਵੀਦੀਪ ਸਿੰਘ, ਸਰਕਾਰੀ ਸਕੂਲ ਲੱਖੂਵਾਲ ਦੇ ਇੰਚਾਰਜ ਰਣਜੀਤ ਸਿੰਘ ਭੁੱਲਰ, ਪੰਕਜ ਸਿੰਘ, ਮਨਦੀਪ ਸਿੰਘ ਭੋਲਾ, ਡਾ. ਪਰਮਜੀਤ ਸਿੰਘ ਰਿੰਕੂ, ਜਤਿੰਦਰ ਸਿੰਘ, ਸਵਰਨਜੀਤ ਕੁਮਾਰ, ਜੋਧਾ ਸਚਦੇਵਾ, ਰੇਖਾ ਸਰੀਨ, ਪੁਸ਼ਪਿੰਦਰ ਸਿੰਘ, ਮੇਜਰ ਸਿੰਘ ਆਦਿ ਵਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ ਧੰਨਵਾਦ ਕੀਤਾ |