ਸਠਿਆਲਾ, 16 ਅਕਤੂਬਰ (ਜਗੀਰ ਸਿੰਘ ਸਫਰੀ)-ਵੱਖ-ਵੱਖ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ 'ਚੋਂ ਕਰਮਚਾਰੀਆਂ ਦੀ ਕੀਤੀ ਜਾ ਰਹੀ ਛਾਂਟੀ ਨੂੰ ਠੱਲ੍ਹਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ (ਕੈਬਨਿਟ ਰੈਂਕ) ਨੂੰ ਮਿਲੇ | ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ 'ਚ ਸ਼ਾਮਿਲ ਅੰਮਿ੍ਤਪਾਲ ਸਿੰਘ ਕਲਿਆਣ, ਹਰਪਾਲ ਸਿੰਘ ਅੰਮਿ੍ਤਸਰ, ਰਣਜੀਤ ਸਿੰਘ ਲੱਧੜ, ਲਖਵਿੰਦਰ ਸਿੰਘ ਅਟਾਰੀ ਆਦਿ ਨੇ ਸਤਨਾਮ ਸਿੰਘ ਗਿੱਲ ਦੀ ਹਾਜ਼ਰੀ 'ਚ ਕਮਿਸ਼ਨ ਦੇ ਚੇਅਰਮੈਨ ਨਾਲ ਸਹਿਚਾਰਕ ਮੀਟਿੰਗ ਕੀਤੀ | ਵਫਦ ਦੇ ਰੂਪ 'ਚ ਚੇਅਰਮੈਨ ਚੰਦਨ ਗਰੇਵਾਲ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਸਫਾਈ ਕਰਮਚਾਰੀਆਂ ਅਤੇ ਕਿਰਤ ਦੇ ਪੇਸ਼ੇ ਨਾਲ ਸੰਬੰਧਿਤ ਕਿਰਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਤੋਂ ਨਿਜ਼ਾਤ ਦਿਵਾਉਣ ਲਈ ਸੰਭਵ ਯਤਨ ਕਰਨ ਲਈ ਤਾਕੀਦ ਕੀਤੀ | ਸਤਨਾਮ ਸਿੰਘ ਗਿੱਲ ਨੇ ਨਗਰ ਪੰਚਾਇਤ ਰਈਆ, ਜੰਡਿਆਲਾ, ਨਗਰ ਨਿਗਮ ਅੰਮਿ੍ਤਸਰ ਦਾ ਦੌਰਾ ਕਰਨ ਦੀ ਬੇਨਤੀ | ਉਨ੍ਹਾਂ ਨੇ ਕਿਹਾ ਕਿ ਸਤਨਾਮ ਸਿੰਘ ਗਿੱਲ ਦੇ ਸੱਦੇ ਅਨੁਸਾਰ ਵੱਖ-ਵੱਖ ਜ਼ਿਲਿ੍ਹਆਂ ਦਾ ਦੌਰਾ ਕਰਕੇ ਕਰਮਚਾਰੀ ਵਰਗ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣਗੀਆਂ |