17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੂੰਹ 'ਚ ਅਲਸਰ ਕਈ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਸੰਕੇਤ-ਡਾ. ਰੰਧਾਵਾ <br/>

ਅਜੀਤ ਡੈਸਕ 17-10-2025
ਮਾਨਾਂਵਾਲਾ, 16 ਅਕਤੂਬਰ (ਗੁਰਦੀਪ ਸਿੰਘ ਨਾਗੀ)-ਵਾਰ-ਵਾਰ ਮੂੰਹ ਵਿਚ ਹੋਣ ਵਾਲੇ ਅਲਸਰ (ਛਾਲਿਆਂ) ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ | ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾਂ ਦੇ ਅੰਦਰਲੇ ਪਾਸੇ, ਮਸੂੜਿਆਂ ਉਪਰ ਆਦਿ, ਜੋ ਬਹੁਤ ਦਰਦ ਕਰਦੇ ਹਨ ਅਤੇ ਮਰੀਜ਼ ਨੂੰ ਖਾਣ-ਪੀਣ ਵਿਚ ਵੀ ਦਿੱਕਤ ਕਰਦੇ ਹਨ | ਵਾਰ-ਵਾਰ ਮੂੰਹ ਵਿਚ ਅਲਸਰ ਹੋਣ 'ਤੇ ਇਸ ਦਾ ਚੈੱਕਅੱਪ ਜਰੂਰੀ ਹੈ, ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈ.ਐਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਇਸ ਲਈ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਇਨ੍ਹਾਂ ਅਲਸਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ |

ਪਿਛਲੀ ਖ਼ਬਰ ਕੈਰੋਂ ਦੇ ਨਵਾਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਰਾਂਕੋਟ ਦੇ ਜਥੇਬੰਦਕ ਸਕੱਤਰ ਬਣਨ ਨਾਲ ਮਾਝੇ 'ਚ ਅਕਾਲੀ ਦਲ ਹ... ਅਗਲੀ ਖ਼ਬਰ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਜੇਕਰ ਤਾਲਿਬਾਨੀਆਂ ਦੀ ਅਫ਼ਗਾਨ ਸਰਕਾਰ ਨਾਲ ਸਮਝੌਤਾ ਕਰ ਸਕਦੀ ਹੈ ਤਾਂ ਬੰਦੀ ਸਿੰਘਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।