22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕੰਪਿਊਟਰ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ <br/>

ਅਜੀਤ ਡੈਸਕ 20-10-2025
ਅੰਮਿ੍ਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਹੋਈ | ਇਸ ਦੌਰਾਨ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਨੇ ਤਰਨ ਤਾਰਨ ਵਿਖੇ ਕੰਪਿਊਟਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਕਰਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਪੰਜਾਬ 'ਚ ਰੈਗੂਲਰ ਕਰੇ ਨਾ ਕਿ ਹੱਕ ਮੰਗਦਿਆਂ 'ਤੇ ਲਾਠੀਚਾਰਜ ਕਰੇ | ਜ਼ਿਲ੍ਹਾ ਸਕੱਤਰ ਰਕੇਸ਼ ਧਵਨ ਨੇ ਕਿਹਾ ਕਿ ਇਸ ਜਬਰ ਦਾ ਖਮਿਆਜ਼ਾ ਸਰਕਾਰ ਨੂੰ ਜ਼ਿਮਨੀ ਚੋਣ 'ਚ ਭੁਗਤਣਾ ਪਵੇਗਾ | ਇਸ ਸਮੇਂ ਧਰਮਿੰਦਰ ਛੀਨਾ, ਓਾਕਾਰ ਸਿੰਘ, ਸੁਖਚੈਨ ਸਿੰਘ, ਭੁਪਿੰਦਰ ਸੋਖੀ, ਸੰਜੀਵ ਕੁਮਾਰ, ਵਿਕਰਮ ਸ਼ਰਮਾ, ਸ਼ਾਮ ਲਾਲ, ਹਿਮਾਂਸ਼ੂ ਸ਼ਰਮਾ, ਦਿਨੇਸ਼ ਹੁਸ਼ਿਆਰ ਨਗਰ, ਕੇਸ਼ਵ ਕੋਹਲੀ, ਵਰਿੰਦਰ ਕਲੇਰ, ਸਟੇਟ ਸਕੱਤਰ ਜਿੰਦਰ ਪਾਇਲਟ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਮਨ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਆਤਿਸ਼ਬਾਜ਼ੀ ਨਾ ਚਲਾ ਕੇ ਗਰੀਨ ਦੀਵਾਲੀ ਮਨਾਈ ਜਾਵੇ-ਪਿ੍ੰਸੀਪਲ ਲਖਨਪਾਲ ਸਹਿਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।