ਚੇਤਨਪੁਰਾ, 6 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਪਿੰਡ ਵਛੋਆ 'ਚ ਸਥਿਤ ਇੰਡੈਂਸ ਕੰਪਨੀ ਦੇ ਟਾਵਰ ਤੋਂ ਤਾਰਾਂ ਚੋਰੀ ਕਰਦੇ ਸਮੇਂ ਕੰਪਨੀ ਦੇ ਕਰਿੰਦਿਆਂ ਵਲੋਂ ਦੋ ਚੋਰਾਂ ਨੂੰ ਕਾਬੂ ਕਰਨ ਦੀ ਖਬਰ ਹੈ | ਇਸ ਸੰਬੰਧੀ ਥਾਣਾ ਝੰਡੇਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਤਿੰਦਰਜੀਤ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਗੁਰੂ ਕੀ ਵਡਾਲੀ ਨੇ ਦੱਸਿਆ ਕਿ ਉਹ ਕੰਪਨੀ ਵਿਚ ਬਤੌਰ ਸੁਪਰਵਾਈਜ਼ਰ ਦੀ ਪੋਸਟ 'ਤੇ ਤਾਇਨਾਤ ਹੈ | ਉਸ ਨੇ ਦੱਸਿਆ ਕਿ ਪਿੰਡ ਵਛੋਆ ਵਿਖੇ ਇੰਡੈਂਸ ਕੰਪਨੀ ਦਾ ਟਾਵਰ ਪੈਂਦਾ ਹੈ | ਜਿਸ ਦੀ ਬੀਤੀ ਸ਼ਾਮ ਸਮਾਂ ਕਰੀਬ 4:00 ਵਜੇ ਪਿੰਡ ਵਛੋਆ ਵਿਖੇ ਇੰਡੈਂਸ ਕੰਪਨੀ ਦੇ ਟਾਵਰ ਦੀ ਚੈਕਿੰਗ ਕਰਨ ਲਈ ਉਹ ਅਤੇ ਉਸ ਦਾ ਸਾਥੀ ਰੁਕਿਆ ਤਾਂ ਦੇਖਿਆ ਕਿ ਦੋ ਨਾਮਾਲੂਮ ਵਿਅਕਤੀ ਟਾਵਰ ਦੀਆਂ ਤਾਰਾਂ ਚੋਰੀ ਕਰਨ ਦੀ ਕੋਸ਼ਿਸ ਕਰ ਰਹੇ ਸਨ | ਜਿਨ੍ਹਾਂ ਨੂੰ ਤਾਰਾਂ ਚੋਰੀ ਕਰਨ ਦੀ ਕੋਸ਼ਿਸ ਕਰਦਿਆਂ ਨੂੰ ਉਸ ਅਤੇ ਉਸਦੇ ਸਾਥੀ ਵਲੋਂ ਕਾਬੂ ਕਰਕੇ ਅਤੇ ਆਪਣੀ ਕੰਪਨੀ ਦੇ ਹੋਰ ਸਾਥੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਨਾਮਾਲੂਮ ਵਿਅਕਤੀਆਂ ਪਾਸੋਂ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ | ਜੋ ਕਿ ਇਕ ਵਿਅਕਤੀ ਨੇ ਆਪਣਾ ਨਾਮ ਲਵਰੋਜ ਸਿੰਘ ਅਤੇ ਦੂਜੇ ਵਿਅਕਤੀ ਨੇ ਆਪਣੇ ਨਾਮ ਸਲੀਮ ਸਿੰਘ ਦੱਸਿਆ | ਜਿਨ੍ਹਾਂ ਨੂੰ ਥਾਣਾ ਝੰਡੇਰ ਦੀ ਪੁਲਿਸ ਵਲੋਂ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |