ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਂਕ ਪਾਸੀਆਂ ਸਥਿਤ ਅਧਿਆਤਮਿਕ ਕੇਂਦਰ ਪ੍ਰਾਚੀਨ ਮੰਦਰ ਸ੍ਰੀ ਜੈ ਕਿ੍ਸ਼ਨੀਆ ਵਿਖੇ ਸ੍ਰੀ ਗੀਤਾ ਜੈਅੰਤੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਮੰਦਰ ਦੇ ਸੰਚਾਲਕ ਸੰਤ ਦਰਸ਼ਨਾਚਾਰੀਆ ਸਾਗਰ ਮੁਨੀ ਸ਼ਾਸਤਰੀ ਸਤਾਰਕਰ ਦੀ ਅਗਵਾਈ ਹੇਠ ਪਾਲਕੀ ਯਾਤਰਾ ਦੌਰਾਨ ਭਾਗਵਤ ਗੀਤਾ ਦੀ ਪੂਜਾ ਕੀਤੀ ਗਈ ਅਤੇ ਸਾਰੀ ਸੰਗਤ ਨੇ ਸੰਸਕਿ੍ਤ 'ਚ ਗੀਤਾ ਜੀ ਦਾ ਪਾਠ ਕੀਤਾ | ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੀਤਾ ਸਿਰਫ਼ ਇਕ ਪੁਸਤਕ ਗ੍ਰੰਥ ਨਹੀਂ ਹੈ, ਇਹ ਖੁਦ ਭਗਵਾਨ ਕਿ੍ਸ਼ਨ ਦਾ ਸ਼ਾਬਦਿਕ ਰੂਪ ਹੈ | ਗੀਤਾ ਦੁਨੀਆ ਦਾ ਇਕੋ ਇਕ ਗ੍ਰੰਥ ਹੈ ਜਿਸਦੀ ਜਨਮ ਵਰ੍ਹੇਗੰਢ ਮਨਾਈ ਜਾਂਦੀ ਹੈ | ਗੀਤਾ ਦੇ ਸਿਧਾਂਤ ਮਨੁੱਖੀ ਜੀਵਨ ਦੀ ਵਿਗੜਦੀ ਸਥਿਤੀ ਨੂੰ ਠੀਕ ਕਰਦੇ ਹਨ ਅਤੇ ਇਸਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਹਰ ਰੋਜ਼ ਗੀਤਾ ਦਾ ਇਕ ਅਧਿਆਇ ਪੜ੍ਹਨ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਅੰਜਨਾ ਲੂਥਰਾ, ਅਰੁਣ ਚੌਹਾਨ, ਨੀਲਮ ਮਹਾਜਨ, ਜੌਨੀ ਧਵਨ, ਟੋਨੀ ਧਵਨ, ਸੋਨੀਆ ਧਵਨ, ਜਿਸ਼ਨੂ ਅਤੇ ਹੋਰ ਸ਼ਰਧਾਲੂ ਮੌਜੂਦ ਸਨ |