17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ਹਿਜਾਦਾ ਨੰਦ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜਾਦਾ ਨੰਦ ਹਾਈ ਸਕੂਲ, ਪਰਾਗ ਦਾਸ ਚੌਕ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਵਲੋਂ ਕਰਵਾਏ ਗਏ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਹਿਮ ਉਪਲੱਬਧੀਆਂ ਹਾਸਿਲ ਕੀਤੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਵੀਨਾ ਪਿਪਲਾਨੀ ਅਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਦੱਸਿਆ ਕਿ ਦਸਤਾਰ ਮੁਕਾਬਲੇ 'ਚ ਪਹਿਲਾ ਸਥਾਨ ਜਗਰੂਪ ਸਿੰਘ (ਨਕਦ ਇਨਾਮ ਜਿੱਤਿਆ-1100), ਸਾਹਿਬ ਸਿੰਘ ਨੇ ਦੂਜਾ, ਸੁਖਬੀਰ ਸਿੰਘ ਨੇ ਤੀਜਾ ਅਤੇ ਗੁਰਪ੍ਰਤਾਪ ਸਿੰਘ ਨੇ ਪ੍ਰਸ਼ੰਸਾ ਪੁਰਸਕਾਰ, ਡਰਾਇੰਗ ਮੁਕਾਬਲਾ 'ਚ ਪਹਿਲਾ ਸਥਾਨ ਤਨਵੀਰ (ਨਕਦ ਇਨਾਮ ਜਿੱਤਿਆ - 1100), ਸਹਿਜਪ੍ਰੀਤ ਕੌਰ ਨੇ ਦੂਜਾ ਅਤੇ ਸਾਨੀਆ ਨੇ ਪ੍ਰਸ਼ੰਸਾ ਪੁਰਸਕਾਰ, ਮਲਟੀ ਟੈਲੇਂਟ 'ਚ ਪਲਕਪ੍ਰੀਤ ਕੌਰ ਨੇ ਦੂਜਾ, ਮਿਸ ਪੰਜਾਬਣ ਜੇਤੂ 'ਚ- ਸੋਨਮ ਤੇ ਪਲਕਪ੍ਰੀਤ ਨੇ ਦੂਜਾ ਸਥਾਨ, ਤਾਨੀਆ, ਖੁਸ਼ਮੀਤ, ਸਚਲੀਨ ਨੇ ਤੀਜਾ, ਫੈਂਸੀ ਡਰੈੱਸ 'ਚ ਖੁਸ਼ਦੀਪ ਸਿੰਘ ਨੇ ਤੀਜਾ ਸਥਾਨ, ਗਾਇਨ 'ਚ ਲਵਜੀਤ ਸਿੰਘ ਨੇ ਪ੍ਰਸ਼ੰਸਾ ਪੁਰਸਕਾਰ ਜਿੱਤਿਆ ਹੈ | ਇਸ ਦੌਰਾਨ ਪਿ੍ੰ: ਵੀਨਾ ਪਿਪਲਾਨੀ ਅਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਕੌਮੀ ਮਹਿਲਾ ਕਮਿਸ਼ਨ ਅੱਜ ਅੰਮਿ੍ਤਸਰ 'ਚ ਕਰੇਗੀ ਮਹਿਲਾ ਜਨ ਸੁਣਵਾਈ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ 'ਚ 'ਆਪ' ਦੀ ਹੋਵੇਗੀ ਭਾਰੀ ਜਿੱਤ-ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।