15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ ਵਿਖੇ) ਨਵਾਂ ਬਣਦਾ ਜਾ ਰਿਹਾ ਕੂੜੇ ਦਾ ਡੰਪ ਇਲਾਕਾ ਵਾਸੀਆਂ ਕੀਤਾ ਪ੍ਰਸ਼ਾਸਨ ਖ਼ਿਲਾਫ਼ ਰੋਸ ਜਾਹਿਰ

ਅਜੀਤ ਡੈਸਕ 06-12-2025
ਸੁਲਤਾਨਵਿੰਡ, 5 ਨਵੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਤੇ ਅੰਮਿ੍ਤਸਰ ਜਲੰਧਰ ਹਾਈਵੇ ਦੇ ਕੋਲ ਪੈਂਦੇ ਬੀ ਬਲਾਕ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਬਣਦਾ ਜਾ ਰਿਹਾ ਕੂੜੇ ਦਾ ਡੰਪ ਇਲਾਕਾ ਵਾਸੀਆਂ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਜ਼ਾਹਿਰ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਰਛਪਾਲ ਸਿੰਘ, ਸਰਵਣ ਸਿੰਘ ਸੋਨੀ, ਐੱਚ. ਐੱਸ. ਸੰਧੂ, ਜਗੀਰ ਸਿੰਘ, ਅਮਰੀਕ ਸਿੰਘ ਰੰਧਾਵਾ ਆਦਿ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਨਗਰ ਹੁਣ ਕੇਵਲ ਨਾਮ ਦਾ ਹੀ ਪਾਸ਼ ਏਰੀਆ ਬਣ ਕੇ ਰਹਿ ਗਿਆ ਹੈ | ਅੰਮਿ੍ਤਸਰ ਦੇ ਹੋਰਨਾਂ ਇਲਾਕਿਆਂ ਵਾਂਗ ਇਥੇ ਵੀ ਸਾਫ ਸਫਾਈ ਦਾ ਭੁਰਾ ਹਾਲ ਹੈ ਬੀ ਬਲਾਕ ਵਿਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਖਾਲੀ ਪਈ ਜਗ੍ਹਾ 'ਤੇ ਇੱਕ ਕੂੜੇ ਦਾ ਨਵਾਂ ਡੰਪ ਬਣਦਾ ਜਾ ਰਿਹਾ ਜਿੱਥੇ ਅਕਸਰ ਹੀ ਇਸ ਕੂੜੇ ਦੇ ਡੰਪ ਨੂੰ ਅੱਗ ਲੱਗ ਜਾਂਦੀ ਹੈ ਤੇ ਆਸ-ਪਾਸ ਰਹਿੰਦੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਕਈ ਵਾਰ ਬਾਰ ਬਾਰ ਫੋਨ ਕਰਨ 'ਤੇ ਵੀ ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਦੀ ਗੱਡੀ ਸਮੇਂ ਸਿਰ ਨਹੀਂ ਪਹੁੰਚਦੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਇਸ ਕੂੜੇ ਦੇ ਡੰਪ 'ਤੇ ਅਚਾਨਕ ਅੱਗ ਭੜਕ ਉੱਠੀ ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਕਾਫੀ ਧੰੂਆਂ ਫੈਲ ਗਿਆ ਤੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ ਮੌਕੇ ਤੇ ਹੀ ਫਾਇਰ ਬਿ੍ਗੇਡ ਦੀ ਟੀਮ ਨੂੰ ਫੋਨ ਕੀਤਾ ਤੇ ਫਾਇਰ ਬਿ੍ਗੇਡ ਤਿੰਨ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਇਲਾਕਾ ਵਾਸੀ ਇਸ ਕੂੜੇ ਦੇ ਡੰਪ ਤੋਂ ਏਨੇ ਦੁਖੀ ਹਨ ਕਿ ਉਨ੍ਹਾਂ ਦੀ ਦੇਰ ਸਵੇਰ ਸੰਬੰਧਤ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ | ਸਭ ਤੋਂ ਜ਼ਿਆਦਾ ਗੰਦ ਇੱਥੇ ਲੱਗਦੀਆਂ ਨਾਜਾਇਜ਼ ਰੇਹੜੀਆਂ ਵਾਲੇ ਪਾਉਂਦੇ ਹਨ | ਜ਼ਿਆਦਾਤਰ ਰੇਹੜੀਆਂ ਵਾਲਿਆਂ ਆਪਣੀਆਂ ਰੇਹੜੀਆਂ ਕੋਲ ਕੋਈ ਵੀ ਡਸਟਬਿਨ ਨਹੀਂ ਲਗਾਇਆ ਹੁੰਦਾ ਤੇ ਉਹ ਸਾਰਾ ਰਹਿੰਦ/ਖੂੰਹਦ ਉੱਥੇ ਹੀ ਖਿਲਾਰ ਕੇ ਚਲੇ ਜਾਂਦੇ ਹਨ | ਸਮੂੰਹ ਇਲਾਕਾ ਵਾਸੀਆਂ ਨੇ ਸੰਬੰਧਤ ਵਿਭਾਗ ਨੂੰ ਚਿਤਾਵਨੀ ਦੇਂਦਿਆਂ ਹੋਇਆਂ ਕਿਹਾ ਕਿ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਬਣਦੇ ਜਾ ਰਹੇ ਇਸ ਕੂੜੇ ਦੇ ਡੰਪ ਨੂੰ ਤੁਰੰਤ ਇਥੋਂ ਚੁੱਕ ਕੇ ਇੱਥੇ ਇਕ ਸ਼ਾਨਦਾਰ ਲੋਕਾਂ ਦੀ ਸਹੂਲਤ ਲਈ ਇੱਕ ਪਾਰਕ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕੂੜੇ ਦਾ ਡੰਪ ਇਥੋਂ ਨਾ ਚੁਕਿਆ ਤਾਂ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਦੇ ਸਮੂਹ ਇਲਾਕਾ ਵਾਸੀ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਣਗੇ ਤੇ ਆ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਰਕਾਰ ਵਿਰੁੱਧ ਵੋਟ ਪਾ ਕੇ ਮੌਜੂਦਾ ਸਰਕਾਰ ਨੂੰ ਚਲਦਾ ਕਰਨਗੇ | ਜਦੋਂ ਇਸ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨਾਲ ਫੋਨ 'ਤੇ ਬਾਰ ਬਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਾ ਚੁੱਕਣ ਕਾਰਨ ਗੱਲ ਨਹੀਂ ਹੋ ਸਕੀ | ਇਸ ਮੌਕੇ ਇੰਦਰਪਾਲ ਸਿੰਘ, ਗੌਰਵ ਮਹਾਜਨ, ਆਗਿਆ ਸਿੰਘ ਥਿੰਦ, ਮਨਪ੍ਰੀਤ ਸਿੰਘ ਚੌਹਾਨ, ਹਰਪਾਲ ਸਿੰਘ, ਰਾਜਵੀਰ ਸਿੰਘ, ਅਮਰਜੀਤ ਸਿੰਘ, ਅਸ਼ਵਨੀ ਕੁਮਾਰ, ਪਿ੍ਤਪਾਲ ਸਿੰਘ ਸਮੇਤ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਪੁੱਜੇ ਮੇਅਰ ਭਾਟੀਆ ਦਾ ਕੀਤਾ ਪ੍ਰਬੰਧਕਾਂ ਨੇ ਨਿੱਘਾ ਸਵਾਗਤ ਅਗਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸਕੂਲ ਦੀ ਵਿਦਿਆਰਥਣ ਆਸਮੀਨ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।