22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜੀ ਰਾਮ ਜੀ ਅਤੇ ਹੋਰ ਕਾਨੂੰਨਾਂ ਦੀਆਂ ਕਾਪੀਆਂ ਸਾੜ ਪ੍ਰਗਟਾਇਆ ਰੋਸ <br/>

ਅਜੀਤ ਡੈਸਕ 23-12-2025
ਛੇਹਰਟਾ, 22 ਦਸੰਬਰ (ਪੱਤਰ ਪ੍ਰੇਰਕ)-ਭਾਰਤ ਦੀਆਂ ਖੱਬੇਪੱਖੀ ਪਾਰਟੀਆਂ, ਪ੍ਰਮੁੱਖ ਟਰੇਡ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੁਤਲੀਘਰ ਸਥਿਤ ਸੀਟੂ ਦਫਤਰ ਵਿਖੇ ਸਾਂਝੀ ਰੈਲੀ ਕਰਕੇ 4 ਲੇਬਰ ਕੋਡ, ਵਿਕਸਿਤ ਭਾਰਤ ਜੀ ਰਾਮ ਜੀ, ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਗਟਾਇਆ ਗਿਆ | ਅੱਜ ਦੀ ਰੈਲੀ ਦੀ ਅਗਵਾਈ ਕਾਮਰੇਡ ਜਤਿੰਦਰ ਪਾਲ ਸਾਬਕਾ ਸੂਬਾਈ ਪ੍ਰਧਾਨ ਐਸ.ਐਫ.ਆਈ. ਨੇ ਕੀਤੀ ਤੇ ਰੈਲੀ ਨੂੰ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਮਜੀਠਾ,ਐਡਵੋਕੇਟ ਕਵਲਜੀਤ ਕੌਰ, ਬਲਵੀਰ ਸਿੰਘ ਝਾਮਕਾ, ਰਤਨ ਸਿੰਘ ਰੰਧਾਵਾ, ਮੰਗਲ ਸਿੰਘ ਨੇ ਸੰਬੋਧਨ ਕੀਤਾ | ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਪਰੋਕਤ ਬਿੱਲ ਪਾਸ ਹੋਣ ਨਾਲ ਗਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਨਾਲ ਬੇਰੁਜ਼ਗਾਰੀ ਤੇ ਮਹਿੰਗਾਈ ਵਿਚ ਵਾਧਾ ਹੋਵੇਗਾ |
ਉਨ੍ਹਾਂ ਕਿਹਾ ਕਿ ਉਪਰੋਕਤ ਕਾਨੂੰਨਾਂ ਨੂੰ ਰੋਕਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਜਿਸ ਅਧੀਨ 28 ਦਸੰਬਰ ਤੋਂ ਲੈ 4 ਜਨਵਰੀ ਤੱਕ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਕਿਸਾਨ ਸੰਘਰਸ਼ ਦੌਰਾਨ ਵਡਮੁੱਲਾ ਯੋਗਦਾਨ ਪਾਉਣ ਵਾਲੇ ਡਾ ਸਵੈਮਾਨ ਸਿੰਘ ਦੇ ਪਿਤਾ ਸ. ਜਸਵਿੰਦਰ ਪਾਲ ਸਿੰਘ ਪੱਖੋਕੇ ਤੇ ਮਾਤਾ ਸੁਰਿੰਦਰ ਕੌਰ ਖਹਿਰਾ ਤੇ ਪਰਮਜੀਤ ਸਿੰਘ ਗਾਂਧੀ ਦਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਕਾਮਰੇਡ ਜਸਬੀਰ ਸਿੰਘ ਝਬਾਲ,ਸਵਿੰਦਰ ਸਿੰਘ ਮੀਰਾਕੋਟ,ਕੁਲਦੀਪ ਸਿੰਘ ਮਹਾਵਾ, ਪਰਮਜੀਤ ਕੌਰ, ਮਨਦੀਪ ਕੌਰ ਖਿਆਲਾ, ਤਰਸੇਮ ਟਪਿਆਲਾ, ਰਣਜੀਤ ਸਿੰਘ ਬੱਲ, ਪਿ੍ੰਸੀਪਲ ਕੇਵਲ ਸਿੰਘ,ਕਿਰਪਾ ਰਾਮ, ਵਿਜੇ ਕੁਮਾਰ ਆਦਿ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ ਦੋ ਮੋਟਰਸਾਈਕਲ ਚੋਰ ਗਿ੍ਫ਼ਤਾਰ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ <br/> ਅਗਲੀ ਖ਼ਬਰ ਭਾਰਤੀਯ ਵਪਾਰ ਮੰਡਲ ਪੰਜਾਬ ਦੀ ਮੀਟਿੰਗ ਹੋਈ ਪ੍ਰਧਾਨ ਰਾਜੀਵ ਅਨੇਜਾ ਵਲੋਂ ਵਪਾਰੀਆਂ ਨੂੰ ਵਪਾਰ ਮੰਡਲ 'ਚ ਸ਼ਾਮਿਲ ਹੋਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।