13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਢਪਈ 'ਚ ਨਸ਼ਿਆਂ ਦੇ ਮਾਮਲੇ 'ਚ ਝਗੜਾ ਹੋਣ ਦੇੇ ਮਾਮਲੇ 'ਚ ਪੁਲਿਸ ਨੇ ਦਿੱਤੀ ਸਫਾਈ

ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਰੇਸ਼ਮ ਸਿੰਘ)-ਥਾਣਾ ਗੇਟ ਹਕੀਮਾਂ ਦੇ ਖੇਤਰ ਢਪਈ ਵਿਖੇ ਨਸ਼ਿਆਂ ਕਾਰਨ ਦੋ ਧਿਰਾਂ 'ਚ ਹੋਈ ਲੜਾਈ ਦੇ ਮਾਮਲੇ 'ਚ ਪੁਲਿਸ ਨੇ ਸਫਾਈ ਦਿੱਤੀ ਹੈ ਜਿਸ ਨੇ ਕਿਹਾ ਕਿ ਇਸ ਘਟਨਾ 'ਚ ਨਸ਼ਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ | ਅੱਜ ਏ.ਸੀ.ਪੀ. ਕੇਂਦਰੀ ਜਸਪਾਲ ਸਿੰਘ ਬਹੋੜੂ ਨੇ ਦੱਸਿਆ ਕਿ ਇਹ ਮਾਮਲਾ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਹੈ ਜਿਸ ਮੁਤਾਬਿਕ ਢਪਈ ਵਿਖੇ ਨਸ਼ੇ ਵੇਚਣ ਤੋਂ ਰੋਕੇ ਜਾਣ 'ਤੇ ਦੋ ਧਿਰਾਂ ਦਾ ਝਗੜਾ ਹੋਇਆ ਹੈ ਪੀੜਤ ਧਿਰ ਨੇ ਇਲਜਾਮ ਲਾਇਆ ਸੀ ਕਿ ਮੁਲਜ਼ਮ ਧਿਰ ਪੁਲਿਸ ਨੂੰ ਪੈਸੇ ਦੇ ਕੇ ਨਸ਼ਾ ਵੇਚਦੇ ਹਨ | ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਬਿਲਕੁਲ ਝੂਠੇ ਹਨ ਅਤੇ ਦੋਵਾਂ ਧਿਰਾਂ ਦਾ ਪਹਿਲਾਂ ਵੀ ਕਾਫੀ ਵਾਰ ਝਗੜਾ ਹੋਇਆ ਹੈ ਅਤੇ ਹੁਣ ਵੀ ਸ਼ਿਕਾਇਤ ਪੁੱਜੀ ਹੈ ਅਤੇ ਜੇਕਰ ਕੋਈ ਨਸ਼ਿਆਂ ਦੀ ਗੱਲ ਪਾਈ ਗਈ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ੇ ਦੇ ਝੂਠੇ ਇਲਜਾਮ ਲਾਉਣ ਵਾਲੀ ਧਿਰ ਆਪਣੀ ਗਲਤੀ ਦਾ ਅਹਿਸਾਸ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ 'ਚ ਪੁਲਿਸ ਵਲੋਂ ਹੁਣ ਤੱਕ ਕਾਫੀ ਲੋਕਾਂ ਨੂੰ ਗਿ੍ਫਤਾਰ ਕੀਤਾ ਜਾ ਚੁਕਿਆ ਹੈ |
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ '1675' ਦਾ ਮੰਚਨ ਕੱਲ੍ਹ
ਅੰਮਿ੍ਤਸਰ, 23 ਦਸੰਬਰ (ਹਰਮਿੰਦਰ ਸਿੰਘ)- ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ 25 ਦਸੰਬਰ 2025 ਵੀਰਵਾਰ ਸ਼ਾਮ 5 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬੀ ਨਾਟਕ '1675' ਦਾ ਮੰਚਨ ਕੀਤਾ ਜਾ ਰਿਹਾ ਹੈ | ਇਹ ਨਾਟਕ ਡਾ: ਅਮਰਜੀਤ ਸਿੰਘ ਗਰੇਵਾਲ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਖੇਡਿਆ ਜਾਵੇਗਾ | ਜਿਸ ਨੂੰ ਵਿਰਸਾ ਵਿਹਾਰ ਵਿਖੇ ਬਿਨ੍ਹਾਂ ਕਿਸੇ ਦੇ ਫੀਸ ਦੇ ਦਿਖਾਇਆ ਜਾਵੇਗਾ | ਇਹ ਜਾਣਕਾਰੀ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਆਰ.ਬੀ.ਐਲ. ਬੈਂਕ ਵਲੋਂ 20 ਐਲ.ਈ.ਡੀ. ਟੀ.ਵੀ. ਭੇਟ <br/> ਅਗਲੀ ਖ਼ਬਰ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਗੁਰਮਤਿ ਚੇਤਨਾ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।