12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰਿਕਵਰੀ ਏਜੰਸੀ ਦੇ ਕਰਿੰਦਿਆਂ ਵਲੋਂ ਪੱਤਰਕਾਰ ਕੁੜੀ ਨਾਲ ਛੇੜਛਾੜ-ਮਾਮਲਾ ਦਰਜ

ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਰੇਸ਼ਮ ਸਿੰਘ)-ਸ਼ੋਸ਼ਲ ਮੀਡੀਆ ਦੀ ਪੱਤਰਕਾਰ ਕੁੜੀ ਨਾਲ ਰਿਕਵਰੀ ਏਜੰਸੀ ਦੇ ਦੋ ਕਰਿੰਦਿਆਂ ਵਲੋਂ ਦੁਰਵਿਹਾਰ ਕੀਤੇ ਜਾਣ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ 2 ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਕੁੜੀ ਨੇ ਦੱਸਿਆ ਕਿ ਉਹ ਪੱਤਰਕਾਰ ਹੈ ਅਤੇ ਸ਼ੋਸਲ ਮੀਡੀਆ ਦੇ ਖਾਤਿਆਂ 'ਤੇ ਸਮਾਜ ਤੇ ਦੇਸ਼ ਦੀ ਤਰੱਕੀ ਹਿੱਤ ਖ਼ਬਰਾਂ ਲਾਉਂਦੇ ਹਨ ਅਤੇ ਬੀਤੇ ਦਿਨ ਜਦੋਂ ਉਹ ਆਪਣੇ ਸਾਥੀ ਨਾਲ ਜਾ ਰਹੀ ਸੀ ਤਾਂ ਮੋਟਰਸਾਈਕਲ ਏਜੰਸੀ ਦੇ ਦੋ ਏਜੰਟਾਂ ਨੇ ਉਸ ਨੂੰ ਘੇਰ ਲਿਆ ਤੇ ਦੋਵਾਂ ਨੇ ਉਸ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੀ ਤੇ ਕਿਹਾ ਕਿ ਮੋਟਰਸਾਇਕਲ ਕਿਸ਼ਤਾਂ 'ਤੇ ਹੈ ਅਤੇ ਉਹ ਰਿਕਵਰੀ ਕਰ ਲੈਣਗੇ | ਜਦੋਂ ਕਿ ਉਨ੍ਹਾਂ ਵਲੋਂ ਲਏ ਮੋਟਰਸਾਇਕਲ ਦੀਆਂ ਸਾਰੀਆਂ ਕਿਸ਼ਤਾਂ ਕਲੀਅਰ ਹਨ | ਜਦੋਂ ਲੋਕ ਇਕੱਠੇ ਹੋਏ ਤਾਂ ਇਹ ਦੋਵੇਂ ਉਥੋਂ ਭੱਜ ਨਿਕਲੇ ਤੇ ਬਾਅਦ 'ਚ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਪੁਲਿਸ ਵਲੋਂ ਅਨਮੋਲ ਤੇ ਸੰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਰੇਲ ਕਾਰਨ ਗੱਡੀ ਹੇਠ ਆਉਣ ਨਾਲ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਅੰਮਿ੍ਤਸਰ-ਅਟਾਰੀ ਡੀ.ਈ.ਐੱਮ.ਯੂ ਦੇ ਟਕਰਾਉਣ ਨਾਲ ਇਕ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।