12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕ੍ਰਿਸਮਸ ਦੇ ਮੱਦੇਨਜ਼ਰ ਸ਼ਹਿਰ ਦੇ ਚਰਚਾਂ ਨੂੰ ਸਜਾਇਆ

ਕ੍ਰਿਸਮਸ ਦੇ ਮੱਦੇਨਜ਼ਰ ਸਜੀ ਕੋਰਟ ਰੋਡ ਸਥਿਤ ਸੇਂਟ ਪੋਲ ਚਰਚ ਦਾ ਬਾਹਰੀ ਦਿ੍ਸ਼ | ਤਸਵੀਰ : ਹਰਜੀਤ ਸਿੰਘ <br/> 24-12-2025
ਅੰਮਿ੍ਤਸਰ, 23 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਭੂ ਯਿਸੂ ਮਸੀਹ ਦੇ ਜਨਮ ਨੂੰ ਲੈ ਕੇ ਈਸਾਈ ਭਾਈਚਾਰੇ 'ਚ ਕਾਫ਼ੀ ਉਤਸ਼ਾਹ ਹੈ | 25 ਦਸੰਬਰ ਨੂੰ ਚਰਚਾਂ 'ਚ ਕਿ੍ਸਮਸ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ | ਸ਼ਹਿਰ ਦੇ ਸੇਂਟ ਪੋਲ ਚਰਚ ਸਮੇਤ ਹੋਰਨਾਂ ਚਰਚਾਂ ਨੂੰ ਸਜਾਇਆ ਗਿਆ ਹੈ | ਇਸ ਦੌਰਾਨ ਤਿਉਹਾਰ ਲਈ ਕੇਕ, ਪਹਿਰਾਵੇ ਅਤੇ ਹੋਰ ਸਾਮਾਨ ਖਰੀਦਣ ਲਈ ਬਾਜ਼ਾਰ 'ਚ ਭੀੜ ਇਕੱਠੀ ਹੋ ਰਹੀ ਹੈ | ਕਿ੍ਸਮਸ ਦਿਵਸ ਦੇ ਮੱਦੇਨਜ਼ਰ ਸ਼ਾਮ ਦੀ ਪ੍ਰਾਰਥਨਾ ਅਤੇ ਚਰਚਾਂ 'ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ | ਚਰਚ ਤੋਂ ਇਲਾਵਾ ਈਸਾਈ ਭਾਈਚਾਰੇ ਦੇ ਮੈਂਬਰ ਵੀ ਆਪਣੇ ਘਰਾਂ ਨੂੰ ਵਿਸਤਿ੍ਤ ਬਿਜਲੀ ਸਜਾਵਟ ਨਾਲ ਸਜਾ ਰਹੇ ਹਨ | 25 ਦਸੰਬਰ ਨੂੰ ਸੇਂਟ ਪਾਲ ਚਰਚ 'ਚ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਇਸ ਦੌਰਾਨ ਬਾਈਬਲ ਪਾਠ, ਸਮੂਹ ਗੀਤ ਅਤੇ ਹੋਰ ਧਾਰਮਿਕ ਪ੍ਰੋਗਰਾਮ ਦੁਪਹਿਰ ਤੱਕ ਜਾਰੀ ਰਹਿਣਗੇ |
ਪਿਛਲੀ ਖ਼ਬਰ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸੰਬੰਧ 'ਚ ਬਾਈਕ ਰੈਲੀ ਕੱਢੀ <br/> ਅਗਲੀ ਖ਼ਬਰ ਐੱਨ. ਆਰ. ਆਈ. ਦੀ ਮੌਤ ਦੇ ਸੰਬੰਧ 'ਚ ਮਾਂ, ਭਰਾ, ਭਤੀਜੇ ਵਿਰੁੱਧ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।