12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚਾਟੀਵਿੰਡ ਨਹਿਰ ਤੋਂ ਬਹੋੜੂ ਤੱਕ ਸੜਕ ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਬਹੋੜੂ <br/>

ਅਜੀਤ ਡੈਸਕ 24-12-2025
ਚੱਬਾ, 23 ਦਸੰਬਰ (ਜੱਸਾ ਅਨਜਾਣ)- ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਚਾਟੀਵਿੰਡ ਨਹਿਰ ਤੋਂ ਪਿੰਡ ਬਹੋੜੂ ਬਾਈਪਾਸ ਤੱਕ ਸੜਕ ਦੇ ਨਿਰਮਾਣ ਕੰਮ ਦੇ ਹੋਏ ਉਦਘਾਟਨ ਨਾਲ ਲੋਕਾਂ ਅੰਦਰ ਖ਼ੁਸ਼ੀ ਪਾਈ ਜਾ ਰਹੀ ਹੈ ਕਿ ਇਸ ਸੜਕ ਦੇ ਬਣਨ ਨਾਲ ਪਿੰਡਾਂ, ਕਸਬਿਆਂ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਗੁਰਪਾਲ ਸਿੰਘ ਬਹੋੜੂ ਨੇ ਕੀਤਾ ਅਤੇ ਕਿਹਾ ਕਿ ਇਸ ਰਸਤੇ ਰਾਹੀਂ ਅੰਮਿ੍ਤਸਰ, ਬੀੜ ਬਾਬਾ ਬੁੱਢਾ ਸਾਹਿਬ, ਜਨਮ ਅਸਥਾਨ ਬਾਬਾ ਦੀਪ ਸਿੰਘ ਪਹੁੰਵਿੰਡ, ਗੁ: ਭਾਈ ਤਾਰੂ ਸਿੰਘ ਪੂਹਲਾ ਸਮੇਤ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਨੂੰ ਆਉਣ-ਜਾਣ ਵਾਲੇ ਸ਼ਰਧਾਲੂਆਂ ਸਮੇਤ ਪਿੰਡਾਂ ਦੇ ਲੋਕਾਂ ਨੂੰ ਅਧੂਰੀ ਤੇ ਨਾਮੁਕੰਮਲ ਕੱਚੀ ਸੜਕ ਹੋਣ ਕਾਰਨ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਤੇ ਟਰੈਫਿਕ ਸਮੱਸਿਆ ਤੋਂ ਛੁਟਕਾਰਾ ਮਿਲੇਗਾ |
ਇਸ ਮੌਕੇ ਮਨਜਿੰਦਰ ਸਿੰਘ, ਸੁਖਜਿੰਦਰ ਸਿੰਘ, ਸੂਰਜਪਾਲ ਸਿੰਘ, ਦਾਰਾ ਸਿੰਘ, ਦਲਵਿੰਦਰ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਵਾਹਲਾ, ਗੁਰਵੇਲ ਸਿੰਘ, ਸੁੱਖਾ ਸਿੰਘ ਵਲਟੋਹਾ, ਦਲਵਿੰਦਰ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਜਗਦੀਪ ਸਿੰਘ, ਸਤਪਾਲ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ ਭੱਲਾ, ਕੁਲਦੀਪ ਸਿੰਘ ਪੰਡੋਰੀ, ਮਾਲਕ ਸਿੰਘ ਸੰਧੂ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸੰਬੰਧ 'ਚ ਬਾਈਕ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।