05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਭਾਈ ਵੀਰ ਸਿੰਘ ਨਿਵਾਸ ਲਾਰੰਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਸਜਾਈ

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਜਸਵੰਤ ਸਿੰਘ ਜੱਸ)-ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਅੰਮਿ੍ਤਸਰ ਧਾਰਮਿਕ ਮੰਚ ਨਾਲ ਸੰਬੰਧਿਤ ਸਿਵਲ ਲਾਈਨਜ਼ ਇਲਾਕਿਆਂ ਦੀਆਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪ੍ਰਭਾਤ ਫੇਰੀ ਮਹਾਨ ਪੰਜਾਬੀ ਸਾਹਿਤਕਾਰ ਭਾਈ ਡਾ: ਵੀਰ ਸਿੰਘ ਦੇ ਲਾਰੰਸ ਰੋਡ ਸਥਿਤ ਨਿਵਾਸ ਸਥਾਨ ਤੋਂ ਸਜਾਈ ਗਈ | ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਈ ਇਸ ਪ੍ਰਭਾਤ ਫੇਰੀ 'ਚ ਧਾਰਮਿਕ ਸਭਾ ਸੁਸਾਇਟੀਆਂ, ਵਪਾਰਕ, ਕਾਰੋਬਾਰੀ ਤੇ ਸਿਵਲ ਲਾਈਨਜ਼ ਦੀਆਂ ਸੰਗਤਾਂ ਅਤੇ ਸੰਸਥਾਵਾਂ ਦੇ ਨੁਮਾਇੰਦੇ ਸ਼ਬਦ ਕੀਰਤਨ ਕਰਦੇ ਹੋਏ ਸ਼ਾਮਿਲ ਹੋਏ | ਇਸ ਪ੍ਰਭਾਤ ਫੇਰੀ 'ਚ ਲਖਵਿੰਦਰ ਸਿੰਘ ਗਿੱਲ ਜੱਜ ਕੰਜਿਊਮਰ ਕੋਰਟ, ਅੰਮਿ੍ਤਸਰ ਧਾਰਮਿਕ ਮੰਚ ਦੇ ਕਨਵੀਨਰ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹ, ਮੰਚ ਦੇ ਸਰਪ੍ਰਸਤ ਜਗਦੀਸ਼ ਸਿੰਘ ਵਡਾਲਾ, ਮੁੱਖ ਸੇਵਾਦਾਰ ਅਮਰਜੀਤ ਸਿੰਘ ਨਾਰੰਗ, ਜਤਿੰਦਰਪਾਲ ਸਿੰਘ ਗਿੰਨੀ ਭਾਟੀਆ, ਹਰਪਾਲ ਸਿੰਘ ਆਹਲੂਵਾਲੀਆ, ਜਗਜੀਤ ਸਿੰਘ ਖ਼ਾਲਸਾ, ਰਣਜੀਤ ਸਿੰੰਘ ਦੁਸਾਂਝ ਸਮੇਤ ਹੋਰ ਪ੍ਰਬੰਧਕ ਅਤੇ ਸੰਗਤਾਂ ਸ਼ਾਮਿਲ ਸਨ | ਰਸਤੇ ਵਿਚ ਕਈ ਥਾਵਾਂ 'ਤੇ ਪੰਜ ਪਿਆਰਿਆਂ, ਨਿਸ਼ਾਨਚੀਆਂ ਤੇ ਪ੍ਰਬੰਧਕਾਂ ਨੂੰ ਸ਼ਹਿਰ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਹ ਪ੍ਰਭਾਤ ਫੇਰੀ ਲਾਰੰਸ ਰੋਡ, ਮਦਨ ਮੋਹਨ ਮਾਲਵੀਆ ਰੋਡ, ਭੰਡਾਰੀ ਪੁਲ, ਹਾਲ ਬਾਜਾਰ, ਵਿਰਾਸਤੀ ਮਾਰਗ, ਜਲਿ੍ਹਆਂ ਵਾਲਾ ਬਾਗ ਤੇ ਘੰਟਾ ਘਰ ਪਲਾਜ਼ਾ ਤੋਂ ਹੁੰਦੀ ਹੋਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਈ |
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਨੈਸ਼ਨਲ ਕੰਜਿਉਮਰ ਰਾਈਟਸ ਡੇਅ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਦਾ ਮੁਲਾਜ਼ਮ ਭੇਦਭਰੀ ਹਾਲਤ 'ਚ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।