05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ <br/>

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਗਗਨਦੀਪ ਸ਼ਰਮਾ)-ਰੇਲਵੇ ਕਾਲੋਨੀ ਬੀ-ਬਲਾਕ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ | ਸੁਸਾਇਟੀ ਦੇ ਕਨਵੀਨਰ ਕੁਲਵਿੰਦਰ ਸਿੰਘ ਬੰਟੀ ਵਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਈ ਇਸ ਪ੍ਰਭਾਤ ਫੇਰੀ 'ਚ ਸੰਗਤ ਵਲੋਂ ਸ਼ਬਦ ਗਾਇਨ, ਅਨੰਦ ਸਾਹਿਬ ਅਤੇ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ 29 ਦਸੰਬਰ ਤੱਕ ਪ੍ਰਭਾਤ ਫੇਰੀਆਂ ਕੱਢਣ ਉਪਰੰਤ 9 ਜਨਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ 11 ਜਨਵਰੀ 2026 ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਦਮਦਮੀ ਟਕਸਾਲ), ਰੇਲਵੇ ਕਾਲੋਨੀ ਬੀ-ਬਲਾਕ ਵਿਖੇ ਪੈਣਗੇ, ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਇਸ ਮੌਕੇ ਜਨਰਲ ਸਕੱਤਰ ਸਤਨਾਮ ਸਿੰਘ, ਕੈਸ਼ੀਅਰ ਦਲਬੀਰ ਸਿੰਘ, ਸਹਾਇਕ ਕੈਸ਼ੀਅਰ ਕਿਰਨ ਕੁਮਾਰ, ਜਸਬੀਰ ਸਿੰਘ ਨੀਟੂ, ਕਸ਼ਮੀਰ ਸਿੰਘ, ਰਾਕੇਸ਼ ਕੁਮਾਰ, ਮਨਿੰਦਰ ਸਿੰਘ, ਪਿ੍ੰਸ ਪਾਲ ਹਰੀਪੁਰਾ, ਦਵਿੰਦਰ ਸਿੰਘ ਕਾਕਾ, ਅਮਨਦੀਪ ਸਿੰਘ ਮੰਨਾ, ਗਗਨ ਮਾਸਟਰ, ਪਵਨ ਕੁਮਾਰ ਸੋਨੀ, ਜਸਵਿੰਦਰ ਸਿੰਘ ਵੱਲਾ, ਗੁਰਦਿਆਲ ਸਿੰਘ ਸੂਬੇਦਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।