05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਠਿਆਲਾ ਵਿਖੇ 'ਸ਼ਹਾਦਤ ਦਿਵਸ' ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 28-12-2025
ਸਠਿਆਲਾ, 27 ਦਸੰਬਰ (ਜਗੀਰ ਸਿੰਘ ਸਫਰੀ)-ਇਤਿਹਾਸਕ ਅਸਥਾਨ ਗੁ: ਨੌਵੀਂ ਪਾਤਿਸ਼ਾਹੀ ਧੇੜੇਆਣਾ ਸਾਹਿਬ ਸਠਿਆਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜ਼ਾਦਿਆਂ ਦੀ 'ਸ਼ਹਾਦਤ ਦਿਵਸ' ਨੂੰ ਸਮਰਪਿਤ ਸਮਗਾਮ ਕਰਵਾਇਆ ਗਿਆ | ਇਸ ਮੌਕੇ ਮੁੱਖ ਗਿਆਨੀ ਬਾਬਾ ਸੁੱਚਾ ਸਿੰਘ ਨੇ ਦੱਸਿਆ ਕਿ ਨੌਜਵਾਨ ਸੇਵਾਦਾਰਾਂ ਵਲੋਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ 'ਸ਼ਹਾਦਤ ਦਿਵਸ' ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਵੀਸ਼ਰ ਜਥਾ ਭਾਈ ਸੁੱਚਾ ਸਿੰਘ ਤੇ ਭਾਈ ਨਿਸ਼ਾਨ ਸਿੰਘ ਪਾਰਸ, ਭਾਈ ਸਾਗਰ ਸਿੰਘ ਬੁੱਟਰ, ਭਾਈ ਪਰਮਜੀਤ ਸਿੰਘ ਵਲੋਂ ਪ੍ਰਸੰਗ ਰਾਹੀਂ ਸਿੱਖ ਇਤਿਹਾਸ ਸੰਗਤਾਂ ਸਰਵਣ ਕਰਵਾਇਆ ਗਿਆ | ਇਸ ਮੌਕੇ ਜਥੇ: ਗਿਆਨੀ ਬਾਬਾ ਸੁੱਚਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਬਿਨਾਂ ਕਿਸੇ ਸਵਾਰਥ ਅਤੇ ਮਨੁੱਖਤਾ ਦੀ ਬਿਹਤਰੀ ਲਈ ਸੰਸਾਰ ਭਰ 'ਚ ਹੋਈਆਂ ਸ਼ਹਾਦਤਾਂ 'ਚੋਂ ਸਭ ਤੋਂ ਛੋਟੀ ਉਮਰ 'ਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਵਲੋਂ ਸ਼ਹਾਦਤਾਂ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਹੈ, ਸਿਖ ਕੌਮ ਕਿਸੇ ਵੀ ਜਬਰ ਜ਼ੁਲਮ ਵਿਰੁੱਧ ਕਦੀ ਵੀ ਈਨ ਨਹੀਂ ਮੰਨ ਸਕਦੀ | ਇਸ ਮੌਕੇ ਡਾ. ਅਵਤਾਰ ਸਿੰਘ, ਮਾ: ਪ੍ਰਭਜੋਤ ਸਿੰਘ, ਕੁਲਦੀਪ ਸਿੰਘ ਸੋਨੂੰ, ਬਲਦੇਵ ਸਿੰਘ ਲਾਂਗਰੀ, ਸ਼ਰਨਜੀਤ ਸਿੰਘ, ਦਿਲਰਾਜ ਸਿੰਘ, ਜੁਗਰਾਜ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਸ਼ੈ ਸ਼ਰਮਾ ਦੇ ਉਦਮ ਨਾਲ 12 ਹਜ਼ਾਰ ਸ਼ਰਧਾਲੂਆਂ ਨੇ ਫ਼ਤਹਿਗੜ੍ਹ ਸਾਹਿਬ ਦੀ ਕੀਤੀ ਮੁਫ਼ਤ ਯਾਤਰਾ <br/> ਅਗਲੀ ਖ਼ਬਰ ਫੈਡਰੇਸ਼ਨ (ਮਹਿਤਾ) ਵਲੋਂ ਸ਼ਹਾਦਤਾਂ ਨੂੰ ਸਮਰਪਤਿ ਗੁ: ਸ਼ਹੀਦਗੰਜ ਸਾਹਿਬ ਨੇੜੇ ਦੁੱਧ ਦਾ ਲੰਗਰ ਵਰਤਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।