05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਿਗਮ ਕਮਿਸ਼ਨਰ ਵਲੋਂ ਭਗਤਾਂ ਵਾਲਾ ਡੰਪ ਸਾਈਟ 'ਤੇ ਬਾਇਓਰਿਮੀਡੀਏਸ਼ਨ ਕੰਮ ਦੀ ਸਮੀਖਿਆ

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਜਸਵੰਤ ਸਿੰਘ ਜੱਸ)-ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਮੈਡੀਕਲ ਅਫਸਰ ਆਫ ਹੈਲਥ ਡਾ. ਕਿਰਨ ਦੇ ਨਾਲ ਅੱਜ ਭਗਤਾਂ ਵਾਲਾ ਡੰਪ ਸਾਈਟ ਦਾ ਦੌਰਾ ਕਰਕੇ ਇਕੋਸਟੈਨ ਕੰਪਨੀ ਵਲੋਂ ਕੀਤੇ ਜਾ ਰਹੇ ਲੈਗੇਸੀ ਕੂੜੇ ਦੇ ਬਾਇਓਰਿਮੀਡੀਏਸ਼ਨ ਕਾਰਜਾਂ ਦੀ ਸਮੀਖਿਆ ਕੀਤੀ | ਜਾਰੀ ਬਿਆਨ ਅਨੁਸਾਰ ਕਮਿਸ਼ਨਰ ਦੇ ਦੌਰੇ ਦੌਰਾਨ ਦੱਸਿਆ ਗਿਆ ਕਿ 1 ਅਕਤੂਬਰ 2025 ਤੋਂ 25 ਦਸੰਬਰ 2025 ਤੱਕ ਕੁੱਲ 1,28,456 ਮੈਟਰਿਕ ਟਨ ਲੈਗੇਸੀ ਕੂੜੇ ਦਾ ਬਾਇਓਰਿਮੀਡੀਏਸ਼ਨ ਕੀਤਾ ਜਾ ਚੁੱਕਾ ਹੈ | ਹੁਣ ਤੱਕ ਔਸਤਨ ਲਗਭਗ 1,908 ਮੈਟਰਿਕ ਟਨ ਪ੍ਰਤੀ ਦਿਨ ਦੀ ਦਰ ਨਾਲ ਕੰਮ ਕੀਤਾ ਜਾ ਰਿਹਾ ਹੈ | ਸਿਰਫ਼ 26 ਦਸੰਬਰ ਨੂੰ 1,830 ਮੈਟਰਿਕ ਟਨ ਕੂੜਾ ਪ੍ਰੋਸੈਸ ਕੀਤਾ ਗਿਆ, ਜਿਸ ਨਾਲ 26 ਦਸੰਬਰ ਤੱਕ ਕੁੱਲ ਬਾਇਓਰਿਮੀਡੀਏਟ ਕੀਤਾ ਕੂੜਾ 1,30,286 ਮੈਟਰਿਕ ਟਨ ਹੋ ਗਿਆ ਹੈ | ਕਮਿਸ਼ਨਰ ਨੇ ਨਿਰੀਖਣ ਕੀਤਾ ਕਿ ਇਕੋਸਟੈਨ ਕੰਪਨੀ ਨੂੰ ਅਕਤੂਬਰ 2026 ਤੱਕ ਕੰਮ ਮੁਕੰਮਲ ਕਰਨ ਦੀ ਮਿਆਦ ਦਿੱਤੀ ਗਈ ਹੈ ਅਤੇ ਮੌਜੂਦਾ ਰਫ਼ਤਾਰ ਅਤੇ ਸਾਈਟ 'ਤੇ ਤਾਇਨਾਤ ਮਸ਼ੀਨਰੀ ਨਿਰਧਾਰਤ ਸਮੇਂ ਅੰਦਰ ਟਾਰਗੇਟ ਹਾਸਲ ਕਰਨ ਲਈ ਪੂਰੀ ਨਹੀਂ ਹੈ | ਇਸ 'ਤੇ ਕਮਿਸ਼ਨਰ ਨੇ ਇਕੋਸਟੈਨ ਕੰਪਨੀ ਦੇ ਮਾਲਕ ਨੂੰ ਤੁਰੰਤ ਵਾਧੂ ਮਸ਼ੀਨਰੀ ਅਤੇ ਮੈਨਪਾਵਰ ਤਾਇਨਾਤ ਕਰਨ ਦੇ ਹੁਕਮ ਦਿੱਤੇ | ਇਸ ਤੋਂ ਬਾਅਦ ਉਨ੍ਹਾਂ ਥ੍ਰੀ ਆਰ ਕੰਪਨੀ ਵਲੋਂ ਇਕੱਠਾ ਕੀਤੇ ਜਾ ਰਹੇ ਤਾਜ਼ਾ ਕੂੜੇ ਦੀ ਪਲੇਸਮੈਂਟ ਵਾਲੇ ਖੇਤਰ ਦਾ ਵੀ ਨਿਰੀਖਣ ਕੀਤਾ | ਕੰਪਨੀ ਦੇ ਮੈਨੇਜਰ ਪੰਕਜ ਨੇ ਦੱਸਿਆ ਕਿ ਕੂੜੇ ਦੀ ਸੁਰੱਖਿਅਤ ਪਲੇਸਮੈਂਟ ਅਤੇ ਵਾਹਨਾਂ ਦੀ ਸੁਚੱਜੀ ਆਵਾਜਾਈ ਲਈ ਵਾਧੂ ਜਗ੍ਹਾ ਦੀ ਲੋੜ ਹੈ | ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨਰ ਨੇ ਇਕੋਸਟੈਨ ਕੰਪਨੀ ਨੂੰ ਹੁਕਮ ਦਿੱਤੇ ਕਿ ਜਿੱਥੋਂ ਬਾਇਓਰਿਮੀਡੀਏਸ਼ਨ ਲਈ ਕੂੜਾ ਉਠਾਇਆ ਜਾ ਚੁੱਕਾ ਹੈ, ਉਹ ਸਾਫ਼ ਕੀਤੀ ਗਈ ਜਗ੍ਹਾ ਥ੍ਰੀ ਆਰ ਕੰਪਨੀ ਨੂੰ ਸੌਂਪੀ ਜਾਵੇ, ਤਾਂ ਜੋ ਮੌਜੂਦਾ ਕੂੜੇ ਦੀ ਢੁੱਕਵੀਂ ਵਿਵਸਥਾ ਅਤੇ ਵਾਹਨਾਂ ਦੀ ਬਿਨਾਂ ਰੁਕਾਵਟ ਆਵਾਜਾਈ ਯਕੀਨੀ ਬਣਾਈ ਜਾ ਸਕੇ | ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਨਗਰ ਨਿਗਮ ਨੇ ਭਗਤਾਂ ਵਾਲਾ ਅਤੇ ਦਾਣਾ ਮੰਡੀ ਡੰਪ ਸਾਈਟਾਂ 'ਤੇ ਪਏ ਪੁਰਾਣੇ ਕੂੜੇ ਦੇ ਬਾਇਓਰਿਮੀਡੀਏਸ਼ਨ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਇਕ ਮਹੱਤਵਪੂਰਨ ਅਤੇ ਸਮਾਂਬੱਧ ਮੁਹਿੰਮ ਸ਼ੁਰੂ ਕੀਤੀ ਹੈ |
ਪਿਛਲੀ ਖ਼ਬਰ 18 ਨੂੰ ਮਜੀਠਾ 'ਚ ਹੋਣ ਵਾਲੀ ਵਿਸ਼ਾਲ ਰੈਲੀ ਨਵਾਂ ਇਤਿਹਾਸ ਸਿਰਜੇਗੀ-ਤਲਬੀਰ ਗਿੱਲ <br/> ਅਗਲੀ ਖ਼ਬਰ ਅਕਸ਼ੈ ਸ਼ਰਮਾ ਦੇ ਉਦਮ ਨਾਲ 12 ਹਜ਼ਾਰ ਸ਼ਰਧਾਲੂਆਂ ਨੇ ਫ਼ਤਹਿਗੜ੍ਹ ਸਾਹਿਬ ਦੀ ਕੀਤੀ ਮੁਫ਼ਤ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।