18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜੀ. ਆਰ. ਪੀ. ਵਲੋਂ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਈ ਲੜਕੀ ਦੀ ਮੌਤ

ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਗਗਨਦੀਪ ਸ਼ਰਮਾ)-ਜੀ. ਆਰ. ਪੀ. ਵਲੋਂ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਈ ਨੌਜਵਾਨ ਲੜਕੀ ਦੀ ਅੱਜ ਮੌਤ ਹੋ ਗਈ | ਜੀ. ਆਰ. ਪੀ. ਅੰਮਿ੍ਤਸਰ ਨਾਲ ਸੰਬੰਧਿਤ ਏ. ਐੱਸ. ਆਈ. ਰਜਿੰਦਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਨਵੰਬਰ ਨੂੰ ਰੇਲਵੇ ਸਟੇਸ਼ਨ ਤੋਂ ਬੇਹੇਸ਼ੀ ਦੀ ਹਾਲਤ 'ਚ ਮਿਲੀ 25-30 ਸਾਲ ਦੀ ਲੜਕੀ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਪਰ ਉਸਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਅਤੇ ਅੱਜ ਉਹ ਦਮ ਤੋੜ ਗਈ | ਉਸਨੇ ਦੱਸਿਆ ਕਿ ਮਿ੍ਤਕਾ ਦੀ ਸ਼ਨਾਖਤ ਹੋਣੀ ਬਾਕੀ ਹੈ, ਇਸ ਲਈ ਲਾਸ਼ 72 ਘੰਟੇ ਲਈ ਮੋਰਚਰੀ ਵਿਚ ਰੱਖ ਕੇ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ |

ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜੀਆਂ ਸੰਗਤਾਂ ਤੇ ਸਹਿਯੋਗ ਲਈ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਵਲੋਂ ਧੰਨ... ਅਗਲੀ ਖ਼ਬਰ ਪਵਿੱਤਰ ਸ਼ਹਿਰ ਦੇ ਨਾਂਅ 'ਤੇ ਵਾਲ ਸਿਟੀ ਦੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਬੇਇਨਸਾਫ਼ੀ : ਪੋ੍ਰ. ਚਾਵਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।