16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦੁਕਾਨਾਂ 'ਤੇ ਆਰ.ਓ. ਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਹੋਏ ਝਗੜੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ <br/>

ਅਜੀਤ ਡੈਸਕ 17-06-2025
ਝਬਾਲ, 16 ਜੂਨ (ਸੁਖਦੇਵ ਸਿੰਘ)-ਅੱਡਾ ਝਬਾਲ ਵਿਖੇ ਦੁਕਾਨਾਂ 'ਤੇ ਆਰ.ਓ. ਦੇ ਪਾਣੀ ਦੇ ਵਾਟਰ ਕੂਲਰ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਦਰਮਿਆਨ ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਜੇਰੇ ਇਲਾਜ ਦਾਖ਼ਲ ਕਰਵਾ ਦਿੱਤਾ ਗਿਆ ਹੈ | ਇਸ ਸੰਬੰਧੀ ਜ਼ਖ਼ਮੀ ਹੋਏ ਕੋਮਲ ਕੁਮਾਰ ਪੁੱਤਰ ਦਿਲਬਾਗ ਰਾਏ ਵਾਸੀ ਅੱਡਾ ਝਬਾਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅੱਡਾ ਝਬਾਲ ਦੇ ਦੁਕਾਨਦਾਰਾਂ ਨੂੰ ਆਰ. ਓ. ਦੇ ਪਾਣੀ ਦੇ ਵਾਟਰ ਕੂਲਰ ਸਪਲਾਈ ਕਰਦਾ ਆ ਰਿਹਾ ਹੈ | ਪਿਛਲੇ ਦਿਨੀਂ ਜਦੋਂ ਉਸ ਦਾ ਵੱਡਾ ਭਰਾ ਵਿਸ਼ਾਲ ਦੁਕਾਨਾਂ 'ਤੇ ਪਾਣੀ ਦੇ ਵਾਟਰ ਕੂਲਰ ਸਪਲਾਈ ਕਰ ਰਿਹਾ ਸੀ ਤਾਂ ਉੱਥੇ ਹੀ ਮਾਈਕਲ ਨਾਂਅ ਦੇ ਵਿਅਕਤੀ ਨੇ ਆ ਕੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ 'ਤੇ ਹਮਲਾ ਕਰਕੇ ਉਸ ਦੇ ਹੱਥ ਦੀ ਉਂਗਲ ਤੋੜ ਦਿੱਤੀ | ਅਗਲੇ ਦਿਨ ਮੁੜ ਉਕਤ ਵਿਅਕਤੀ ਨੇ ਆਪਣੇ ਨਾਲ 8-10 ਵਿਅਕਤੀ ਨਾਲ ਲਿਆ ਕੇ ਉਨ੍ਹਾਂ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ | ਦੁਕਾਨ ਦੇ ਬੈਠੀ ਉਸ ਦੀ ਪਤਨੀ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ | ਰੌਲਾ ਸੁਣ ਕੇ ਜਦੋਂ ਦੁਕਾਨ 'ਤੇ ਆਇਆ ਤਾਂ ਉਨ੍ਹਾਂ ਨੇ ਉਸ 'ਤੇ ਅਤੇ ਰਾਜੀਵ ਕਾਲੂ 'ਤੇ ਹਮਲਾ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ | ਇਸ ਸੰਬੰਧੀ ਉਸ ਨੇ ਥਾਣਾ ਝਬਾਲ ਵਿਖੇ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜੇਰੇ ਇਲਾਜ ਹਸਪਤਾਲ ਵਿਚ ਦਾਖ਼ਲ ਮਾਈਕਲ ਨਾਲ ਸੰਪਰਕ ਕੀਤਾ ਗਿਆਂ ਤਾਂ ਉਸ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਲਟਾ ਵਿਸ਼ਾਲ ਤੇ ਕੋਮਲ ਨੇ ਉਸ 'ਤੇ ਹਮਲਾ ਕਰਕੇ ਉਸ ਦੀ ਬਾਂਹ ਤੋੜ ਦਿੱਤੀ ਹੈ | ਉਸ ਨੇ ਦੱਸਿਆ ਕਿ ਉਹ ਵੀ ਅੱਡਾ ਝਬਾਲ ਵਿਖੇ ਆਰ. ਓ. ਦਾ ਪਾਣੀ ਸਪਲਾਈ ਕਰਦਾ ਹਾਂ ਅਤੇ ਦੋਵੇਂ ਭਰਾ ਦੁਕਾਨਦਾਰਾਂ ਨੂੰ ਪਾਣੀ ਲੈਣ ਤੋਂ ਰੋਕਦੇ ਹੋਏ ਸਨ | ਇਸ ਸੰਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟਾਂ ਆਉਣ ਤੋਂ ਬਾਅਦ ਦੋਵਾਂ ਧਿਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਵਿਕਸਿਤ ਭਾਰਤ ਦਾ ਅੰਮਿ੍ਤ ਕਾਲ ਤਹਿਤ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਮਨਜੀਤ ਸਿੰਘ ਰਾਏ ਨੇ ਕੀਤਾ ਪ੍ਰੈੱਸ ਕਾਨਫ... ਅਗਲੀ ਖ਼ਬਰ ਵਿਜੇ ਰੁਪਾਨੀ ਨੂੰ ਭਾਜਪਾ ਆਗੂ ਰੌਕੀ ਬੁਰਜ ਤੇ ਸਾਥੀਆਂ ਨੇ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।