08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਝਬਾਲ ਵਿਖੇ ਖੇਡ ਸਟੇਡੀਅਮ ਦੀ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ- ਰਮਨ ਕੁਮਾਰ, ਨਕੁਲ ਧੋਨੀ <br/>

ਅਜੀਤ ਡੈਸਕ 18-06-2025
ਝਬਾਲ, 17 ਜੂਨ (ਸਰਬਜੀਤ ਸਿੰਘ)-ਸਥਾਨਕ ਇਤਿਹਾਸਿਕ ਕਸਬਾ ਝਬਾਲ ਵਿਖੇ ਬਣੇ ਸਰਦਾਰ ਸੁਰਮੁਖ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਿੰਡ ਦੇ ਨੌਜਵਾਨਾਂ ਵਲੋਂ ਜਲਦੀ ਹੀ ਕਰਵਾਏ ਜਾ ਰਹੇ ਸਲਾਨਾ ਕਿ੍ਕਟ ਟੂਰਨਾਮੈਂਟ ਨੂੰ ਧਿਆਨ 'ਚ ਰੱਖਦੇ ਹੋਏ ਸਰਪੰਚ ਕਵਿਤਾ ਸ਼ਰਮਾ ਦੇ ਪਤੀ ਚੇਅਰਮੈਨ ਰਮਨ ਕੁਮਾਰ ਝਬਾਲ ਵਲੋਂ ਉਕਤ ਖੇਡ ਸਟੇਡੀਅਮ ਦੀ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕਰਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਕੁਮਾਰ ਝਬਾਲ ਅਤੇ ਨਕੁੱਲ ਧੋਨੀ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਵਾਸਤੇ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਲਈ ਇਸ ਸਟੇਡੀਅਮ ਵਿਚ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਲਦੀ ਹੀ ਇੱਥੇ ਕਿ੍ਕਟ ਟੂਰਨਾਮੈਂਟ ਕਰਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਹੋਰ ਵੀ ਵਿਕਾਸ ਦੇ ਕਾਰਜ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਦੀ ਨੁਹਾਰ ਬਦਲੀ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਸੂਬੇਦਾਰ ਸੁਖਵਿੰਦਰ ਸਿੰਘ ਸਰਾਂ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਕਸ਼ਮੀਰ ਸਿੰਘ ਪਦ-ਉੱਨਤ ਹੋ ਕੇ ਇੰਸਪੈਕਟਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।