08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 18-06-2025
ਚੋਹਲਾ ਸਾਹਿਬ, 17 ਜੂਨ (ਬਲਵਿੰਦਰ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਅਤੇ ਬਾਕੀ ਖੱਬੀਆਂ ਪਾਰਟੀਆਂ ਵਲੋਂ ਚੋਹਲਾ ਸਾਹਿਬ ਵਿਖੇ ਦੇਸ਼ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਅਤੇ ਇਜਰਾਇਲ ਵਲੋਂ ਫਲਸਤੀਨੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਚੋਹਲਾ ਸਾਹਿਬ ਦੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰ੍ਰਧਾਨਗੀ ਕਾਮਰੇਡ ਪਰਮਜੀਤ ਸਿੰਘ ਚੋਹਲਾ ਸਾਹਿਬ ਨੇ ਕੀਤੀ | ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦੱਸਿਆ ਕਿ ਇਜ਼ਰਾਇਲ ਵਲੋਂ ਕੁਝ ਹੋਰ ਸਾਮਰਾਜੀ ਦੇਸ਼ਾਂ ਦੀ ਸਾਂਝ ਨਾਲ ਫਲਸਤੀਨ ਤੇ ਲਗਾਤਾਰ ਹਮਲੇ ਕਰਕੇ ਬੇਗੁਨਾਹ ਫਲਸਤੀਨੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ | ਇਜ਼ਰਾਇਲ ਵਲੋਂ 55000 ਫਲਸਤੀਨੀ ਲੋਕ ਮਾਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਹਨ, ਗਾਜਾ ਪੱਟੀ ਵਿਚ ਫੌਜਾਂ ਚਾੜ੍ਹ ਕੇ ਲੋਕਾਂ ਨੂੰ ਭੁੱਖ, ਪਿਆਸ ਨਾਲ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ | ਕਾ. ਦਦੇਹਰ ਨੇ ਕਿਹਾ ਕਿ ਨਿੱਤ ਦਿਨ ਭਾਰਤ ਵਿਚ ਮਹਿੰਗਾਈ ਵਧਣ ਨਾਲ ਆਮ ਲੋਕ ਪ੍ਰੇਸ਼ਾਨ ਹਨ, ਪੈਟਰੋਲ 100 ਰੁਪਏ ਲੀਟਰ ਨੂੰ ਛੂਹ ਰਿਹਾ ਹੈ | ਬਾਕੀ ਨਿੱਤ ਵਰਤੋਂ ਦੀਆਂ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ, ਲਗਾਤਾਰ ਵੱਧ ਰਹੀ ਹੈ | ਕੀਮਤਾਂ ਕਰਕੇ ਗਰੀਬਾਂ ਲਈ ਦੋ ਵਕਤ ਦੀ ਰੋਟੀ ਖਾਣਾ ਵੀ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਜਮਾਂਖੋਰਾਂ ਵਲੋਂ ਆਪਣੀ ਮਨਮਰਜ਼ੀ ਨਾਲ ਵਸਤੂਆਂ ਦੀਆਂ ਕੀਮਤਾਂ ਨਿਰਧਾਰਤ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ, ਮਹਿੰਗਾਈ ਦੇ ਲਗਾਤਾਰ ਵਧਣ ਨਾਲ ਗਰੀਬ ਅਤੇ ਮੱਧ ਵਰਗ ਲੋਕ ਲਗਾਤਾਰ ਆਰਥਿਕ ਤੌਰ 'ਤੇ ਪੱਛੜ ਰਹੇ ਹਨ | ਉਨ੍ਹਾਂ ਇਸ ਮੌਕੇ ਚੋਹਲਾ ਸਾਹਿਬ ਦੇ ਬਾਜ਼ਾਰਾਂ ਵਿਚ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਜੋਰਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾ. ਰਜਿੰਦਰ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਗੁਰਪਾਲ ਸਿੰਘ ਚੋਹਲਾ ਸਾਹਿਬ, ਜਸਬੀਰ ਸਿੰਘ ਚੋਹਲਾ ਸਾਹਿਬ, ਕਾ. ਗੁਰਬਚਨ ਸਿੰਘ ਤੇ ਮੈਂਬਰ ਪੰਚਾਇਤ ਸੇਵਾ ਸਿੰਘ ਦਦੇਹਰ ਸਾਹਿਬ, ਰਣਜੀਤ ਸਿੰਘ ਸੁਹਾਵਾ ਤੇ ਸੁੱਖਾ ਸਿੰਘ ਸਰਾਲੀ ਮੰਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਆਗੂਆਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸੂਬੇਦਾਰ ਸੁਖਵਿੰਦਰ ਸਿੰਘ ਸਰਾਂ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।