ਝਬਾਲ, 17 ਜੂਨ (ਸੁਖਦੇਵ ਸਿੰਘ)-ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਮੀਟਿੰਗ ਕਰਮ ਸਿੰਘ ਹਿਸਟੋਰਿਅਨ ਲਾਇਬ੍ਰੇਰੀ ਝਬਾਲ ਵਿਖੇ ਪ੍ਰਧਾਨ ਮਖਤੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪਿਛਲੇ ਦਿਨੀਂ ਪ੍ਰਲੋਕ ਗਮਨ ਕਰ ਗਏ ਸ੍ਰੀਮਤੀ ਸੰਤੋਸ਼ ਰਾਣੀ ਪਤਨੀ ਸੁਰਿੰਦਰ ਕੁਮਾਰ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਐਸੋਸੀਏਸ਼ਨ ਵਲੋਂ ਪਿਛਲੇ ਦਿਨੀਂ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਨੇ ਕੈਸ਼ਲੈਸ ਸਕੀਮ ਲਾਗੂ ਕਰਨ, ਮੈਡੀਕਲ ਭੱਤਾ ਵਧਾ ਕੇ 2000 ਰੁਪਏ ਕਰਨ, 2.59 ਦਾ ਫੈਕਟਰ ਲਾਗੂ ਕਰਨ ਆਦਿ ਮੰਗਾਂ ਨੂੰ ਲਾਗੂ ਕਰਨ ਦੀ ਸਰਕਾਰ ਕੋਲੋਂ ਮੰਗ ਕੀਤੀ | ਇਸ ਮੌਕੇ ਯਸ਼ਪਾਲ ਝਬਾਲ, ਇੰਸਪੈਕਟਰ ਅਜੀਤ ਸਿੰਘ, ਵਿਰਸਾ ਸਿੰਘ, ਜਸਪਾਲ ਸਿੰਘ, ਮਖਤੂਲ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਦਲਜੀਤ ਸਿੰਘ, ਗੱਜਣ ਸਿੰਘ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |