20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦਿੱਲੀ ਤੋਂ ਗੱਡੀਆਂ ਸਸਤੀਆਂ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 20 ਲੱਖ ਦੀ ਠੱਗੀ

ਅਜੀਤ ਡੈਸਕ 22-06-2025
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਦਿੱਲੀ ਤੋਂ ਗੱਡੀਆਂ ਸਸਤੇ ਭਾਅ ਦਿਵਾਉਣ ਦਾ ਝਾਂਸਾ ਦੇ ਕੇ ਦਿੱਲੀ ਨਿਵਾਸੀ ਪਤੀ-ਪਤਨੀ ਨੇ ਇਕ ਵਿਅਕਤੀ ਨਾਲ 20 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਖਾਲੜਾ ਦੀ ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐ ਸ.ਪੀ. ਤਰਨ ਤਾਰਨ ਕੋਲ ਆਲਮਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਧੁੰਨ ਨੇ ਸ਼ਿਕਾਇਤ ਕੀਤੀ ਕਿ ਬਾਬਾ ਮਨਜਿੰਦਰ ਸਿੰਘ ਜਿਹੜਾ ਪਹਿਲਾਂ ਦਿੱਲੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਸੀ, ਜਿਸਨੇ ਉਸਨੂੰ ਦੱਸਿਆ ਕਿ ਦਰਬਾਰ ਸਾਹਿਬ ਅੰਮਿ੍ਸਤਰ ਵਿਖੇ ਮਨਜੀਤ ਸੇਤੀਆ ਅਤੇ ਉਸਦੀ ਪਤਨੀ ਹਰਨੀਤ ਕੌਰ ਵਾਸੀ ਦਿੱਲੀ ਮਿਲਦੇ ਰਹਿੰਦੇ ਹਨ, ਉਹ ਬੈਂਕਾਂ ਤੋਂ ਗੱਡੀਆਂ ਖਰੀਦ ਕਰਕੇ ਅੱਗੇ ਸੇਲ ਪਰਚੇਜ ਕਰਦੇ ਸਨ | ਬਾਬਾ ਮਨਜਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਵੀ ਉਨ੍ਹਾਂ ਨੂੰ ਮਿਲ ਲਵੋਂ ਉਨ੍ਹਾਂ ਤੋਂ ਸਸਤੇ ਰੇਟ 'ਤੇ ਗੱਡੀਆਂ ਖਰੀਦ ਕਰਕੇ ਅੱਗੇ ਸੇਲ ਅੱਗੇ ਸੇਲ ਕਰਕੇ ਪੈਸੇ ਕਮਾ ਲਿਆ ਕਰ ਕੁਝ ਦਿਨ ਬਾਅਦ ਉਸਨੂੰ ਬਾਬਾ ਮਨਜਿੰਦਰ ਸਿੰਘ ਨੇ ਉਸਦੀ ਉਨ੍ਹਾਂ ਨਾਲ ਗੱਲ ਕਰਵਾਈ | ਜਿਸ 'ਤੇ ਉਹ ਆਪਣੇ ਦੋਸਤ ਅਰੁਣ ਸ਼ਰਮਾ ਦੇ ਨਾਲ ਉਨ੍ਹਾਂ ਨੂੰ ਮਿਲਣ ਦਰਬਾਰ ਸਾਹਿਬ ਗਿਆ, ਜਿਥੇ ਬਾਬਾ ਮਨਜਿੰਦਰ ਸਿੰਘ ਨੇ ਸਾਡੀ ਗੱਲ ਮਨਜੀਤ ਸਿੰਘ ਸੇਤੀਆ ਅਤੇ ਉਸਦੀ ਪਤਨੀ ਨਾਲ ਕਰਵਾਈ | ਉਨ੍ਹਾਂ ਨੇ ਦੱਸਿਆ ਕਿ ਬੈਂਕਾਂ ਦੇ ਪੈਨਲ ਵਿਚ ਹਨ ਅਤੇ ਬੈਂਕਾਂ ਤੋਂ ਰਿਕਵਰ ਕੀਤੀਆਂ ਗੱਡੀਆਂ ਦੀ ਖਰੀਦ ਕਰਦੇ ਹਨ, ਜਿਹੜੀਆਂ ਕਿ ਪੰਜਾਬ ਨਾਲ ਕਾਫੀ ਸਸਤੇ ਰੇਟ 'ਤੇ ਪੈਂਦੀਆਂ ਹਨ, ਉਨ੍ਹਾਂ ਨੇ ੳਸਨੂੰ ਫੋਨ 'ਤੇ ਫੋਰਚੂਨਰ, ਇਨੋਵਾ,ਥਾਰ, ਟੋਇਟਾ, ਲੀਵਾ ਦੀਆਂ ਫੋਟੋ ਸ਼ੇਅਰ ਕੀਤੀਆਂ | ਉਸਨੇ ਗੂਗਲ ਪੇਅ/ਪੇ.ਟੀ.ਐੱਮ ਰਾਹੀਂ ਕਰੀਬ 20 ਲੱਖ ਰੁਪਏ ਟਰਾਂਸਫਰ ਕੀਤੇ, ਜਿੰਨ੍ਹਾਂ ਨੂੰ ਗੱਡੀਆਂ ਦੇ ਸਟੇਟਸ ਬਾਰੇ ਪੁੱਛਦਾ ਹਾਂ ਤਾਂ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹਨ | ਉਸਨੂੰ ਸ਼ਕ ਹੈ ਕਿ ਇਨ੍ਹਾਂ ਨੇ ਉਸ ਨਾਲ ਧੌਖਾਧੜੀ ਕਰਕੇ ਪੈਸੇ ਹੜੱਪ ਕੀਤੇ ਹਨ | ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ.ਭਿੱਖੀਵਿੰਡ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ, ਜਿਸ 'ਤੇ ਥਾਣਾ ਖਾਲੜਾ ਪੁਲਿਸ ਨੇ ਧੋਖਾਧੜੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।