20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੱਟੀ ਪੁਲਿਸ ਵਲੋਂ 1 ਕਿਲੋ 507 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ- ਡੀ.ਐੱਸ.ਪੀ. ਲਵਕੇਸ਼ <br/>

ਅਜੀਤ ਡੈਸਕ 22-06-2025
ਪੱਟੀ, 21 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਐੱਸ.ਐਸ.ਪੀ. ਦੀਪਕ ਪਾਰੀਕ ਦੀਆਂ ਹਦਾਇਤਾਂ 'ਤੇ 'ਯੁੱਧ ਨਸ਼ਿਆ ਵਿਰੁੱਧ ਮੁਹਿੰਮ' ਤਹਿਤ ਥਾਣਾ ਸਿਟੀ ਪੱਟੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਕਿਲੋ 507 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਸਬ ਡਵੀਜਨ ਪੱਟੀ ਦੇ ਡੀ.ਐਸ.ਪੀ. ਲਵਕੇਸ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਐੱਚ.ਓ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਂਕੀ ਕੈਰੋਂ ਦੇ ਇੰਚਾਰਡ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਭੈੜੇ ਅਨਸਰਾਂ ਦੀ ਤਲਾਸ਼ ਵਿਚ ਥਾਣਾ ਸਿਟੀ ਪੱਟੀ ਤੋਂ ਰੇਲਵੇ ਲਾਇਨ ਸਿੰਗਲ ਬਸਤੀ ਪੱਟੀ ਨੂੰ ਜਾ ਰਹੇ ਸਨ ਜਦ ਉਹ ਸ਼ਿਵ ਵਾੜੀ ਮੰਦਰ ਪੱਟੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਨੌਜਵਾਨ ਜਿਸਨੇ ਇਕ ਕਿੱਟ ਪਾਈ ਹੋਈ ਸੀ, ਜੋ ਪੁਲਿਸ ਨੂੰ ਦੇਖ ਕੇ ਪਿਛੇ ਮੁੜਣ ਲੱਗਾ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਕਾਬੂ ਕਰ ਲਿਆ | ਜਿਸਦੀ ਪਛਾਣ ਰਾਹੁਲ ਸਿੰਘ ਪੁੱਤਰ ਸਤਨਾਮ ਸਿੰਘ ਵਾਰਡ ਨੰਬਰ 1 ਪੱਟੀ ਪਛਾਣ ਵਜੋਂ ਹੋਈ | ਜਿਸ 'ਤੇ ਥਾਣੇਦਾਰ ਬਲਬੀਰ ਸਿੰਘ ਨੇ ਉਸਨੂੰ ਤਲਾਸ਼ੀ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਗਜਟਿਡ ਅਧਿਕਾਰੀ ਪਾਸੋਂ ਹੀ ਤਲਾਸ਼ੀ ਕਰਵਾਏਗਾ ਤਾਂ ਤੁਰੰਤ ਉਨ੍ਹਾਂ ਮੈਨੂੰ ਇਸਦੀ ਸੂਚਨਾ ਦਿੱਤੀ ਤਾਂ ਮੇਰੀ ਹਾਜ਼ਰੀ ਵਿਚ ਉਕਤ ਵਿਅਕਤੀ ਦੀ ਕਿੱਟ ਦੀ ਤਲਾਸੀ ਲਈ ਗਈ ਤਾਂ ਉਸ ਵਿਚੋਂ ਮੋਮੀ ਲਿਫਾਫੇ ਵਿਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜਨ ਇਕ ਕਿਲੋਂ 507 ਗ੍ਰਾਮ ਹੋਇਆ ਹੈ | ਜਿਸਦੇ ਖ਼ਿਲਾਫ਼ ਮਾਮਲਾ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਭਿੱਖੀਵਿੰਡ ਵਿਖੇ ਗਤਕਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।