11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਹੰਸਾਂਵਾਲਾ ਵਿਖੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸੰਬੰਧੀ ਕੈਂਪ <br/>

ਅਜੀਤ ਡੈਸਕ 22-09-2025
ਗੋਇੰਦਵਾਲ ਸਾਹਿਬ, 21 ਸਤੰਬਰ (ਸਕੱਤਰ ਸਿੰਘ ਅਟਵਾਲ)-ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਗੋਇੰਦਵਾਲ ਸਾਹਿਬ ਵਲੋਂ ਪਿੰਡ ਹੰਸਾਵਾਲਾ ਵਿਖੇ ਜਨ ਸੁਰੱਖਿਆ ਕੈਂਪ ਲਗਾਇਆ ਗਿਆ | ਕੈਂਪ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਬੈਂਕ ਅਧਿਕਾਰੀਆਂ ਵਲੋਂ ਜਨ ਧਨ ਖਾਤੇ, ਐੱਸ.ਬੀ.ਵਾਈ, ਜੇ.ਬੀ.ਵਾਈ ਤੇ ਏ.ਪੀ.ਵਾਈ, ਅਟੱਲ ਪੈਨਸ਼ਨ ਯੋਜਨਾ ਤੋਂ ਇਲਾਵਾ ਸਰਕਾਰ ਵਲੋਂ ਹੋਰ ਚਲਾਈਆਂ ਜਾ ਰਹੀਆਂ ਵੱਖ-ਵੱਖ ਬੈਂਕ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਕੈਂਪ ਵਿਚ ਮੁੱਖ ਮਹਿਮਾਨ ਐੱਫ. ਜੀ.ਐੱਮ. ਚਮਨ ਲਾਲ, ਜੋਨਲ ਮੈਨੇਜਰ ਮੋਗਾ ਤੋਂ ਪ੍ਰਕਾਸ਼ ਚੰਦ ਮਿਸਰਾ, ਚੀਫ ਮੈਨੇਜਰ ਤੇਜਾ ਸਿੰਘ ਪਹੁੰਚੇ | ਕੈਂਪ ਵਿਚ ਬ੍ਰਾਂਚ ਦਾ ਸਮੂਹ ਸਟਾਫ਼ ਅਤੇ ਮੈਨੇਜਰ ਸ੍ਰੀਮਤੀ ਸੰਦੀਪਾ ਦਹੀਆ, ਬੀਰਦਵਿੰਦਰ ਸਿੰਘ, ਕਮਲਜੀਤ ਸਿੰਘ ਪੰਨੂੰ ਵੀ ਮੌਜੂਦ ਸਨ |

ਪਿਛਲੀ ਖ਼ਬਰ ਜੇਲ੍ਹ ਵਿਚੋਂ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ ਅਗਲੀ ਖ਼ਬਰ ਕੋਟਲਾ ਨੌਧ ਸਿੰਘ ਸਕੂਲ ਦੀ ਪਰੰਪਰਾਗਤ ਲੋਕ ਨਾਚ ਟੀਮ ਨੇ ਹਾਸਿਲ ਕੀਤਾ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।