17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਫਤਿਆਬਾਦ ਦਾ ਸਰਕਾਰੀ ਹਸਪਤਾਲ ਆਪ ਬਿਮਾਰ <br/>

ਅਜੀਤ ਡੈਸਕ 17-10-2025
ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-'ਆਪ' ਸਰਕਾਰ ਵਲੋਂ ਫਤਿਆਬਾਦ ਦੇ ਪੀ.ਐੱਚ.ਸੀ. ਕੇਂਦਰ ਨੂੰ ਮੁਹੱਲਾ ਕਲੀਨਿਕ 'ਚ ਕਨਵਰਟ ਕਰਕੇ ਆਪਣੀ ਪਿੱਠ ਆਪੇ ਥਪਥਪਾਈ ਸੀ ਪਰ ਕਸਬਾ ਫਤਿਹਾਬਾਦ ਵਿਖੇ ਇਸ ਸਰਕਾਰੀ ਹਸਪਤਾਲ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ | ਹਸਪਤਾਲ ਦੇ ਆਲੇ ਦੁਆਲੇ ਥਾਂ-ਥਾਂ ਗੰਦਾ ਪਾਣੀ ਇਕੱਠਾ ਹੈ ਅਤੇ ਰੂੜੀ ਦੇ ਢੇਰ ਪਏ ਹਨ, ਜਿਸ ਨਾਲ ਬਦਬੂ ਅਤੇ ਮੱਛਰਾਂ ਦਾ ਆਤੰਕ ਫੈਲਿਆ ਹੋਇਆ ਹੈ | ਪਿਛਲੇ ਦਿਨੀਂ ਲਗਾਤਾਰ ਹੋਈਆ ਬਰਸਾਤਾਂ ਨਾਲ ਇਸ ਹਸਪਤਾਲ ਦੀ ਇਕ ਇਮਾਰਤ 5-5 ਫੁੱਟ ਪਾਣੀ ਵਿਚ ਡੁੱਬੀ ਰਹੀ, ਜਿਸ ਵਿਚ ਮੱਛਰ ਅਤੇ ਮੱਖੀਆਂ ਦੀ ਭਰਮਾਰ ਦੇਖਣ ਨੂੰ ਮਿਲਦੀ ਰਹੀ | ਜਦੋ ਮਰੀਜ਼ ਦਵਾਈਆਂ ਲੈਣ ਆਉਂਦੇ ਤਾਂ ਉਹ ਗੰਦੇ ਪਾਣੀ ਤੇ ਹਸਪਤਾਲ ਦੀ ਵਿਹਲੀ ਪਈ ਜ਼ਮੀਨ ਵਿਚ ਲੱਗੀਆਂ ਰੂੜੀਆਂ ਤੋੋਂ ਕਾਫੀ ਪ੍ਰੇਸ਼ਾਨ ਦੇਖੇ ਗਏ | ਮਰੀਜ਼ਾਂ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਫ਼ਾਈ ਦੀ ਕਮੀ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਬਾਰੇ ਹਸਪਤਾਲ ਵਿਚ ਤਾਇਨਾਤ ਮੈਡੀਕਲ ਅਫਸਰ ਡਾਕਟਰ ਤਲਵਿੰਦਰ ਸਿੰਘ ਲਾਲਪੁਰ ਨਾਲ ਗੱਲਬਾਤ ਕਰਨ 'ਤੇ ਉਨਾ ਕਿਹਾ ਕਿ ਇਸ ਬਾਰੇ ਉਹ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਵਿਵਹਾਰਿਕ ਕਾਰਵਾਈ ਨਹੀਂ ਹੋਈ | ਸਥਾਨਿਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਲਾਤ ਸਿਰਫ਼ ਸਿਹਤ ਸਹੂਲਤਾਂ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਸੰਵੇਦਨਸ਼ੀਲਤਾ ਦੀ ਵੀ ਪਰਖ ਹਨ | ਜਦੋਂ ਇਸ ਬਾਰੇ ਸਿਹਤ ਵਿਭਾਗ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਭਰੋਸੇ ਪਹਿਲਾਂ ਵੀ ਬਹੁਤ ਵਾਰ ਦਿੱਤੇ ਗਏ ਹਨ, ਪਰ ਹਾਲਾਤ ਜਿਉਂ ਦੇ ਤਿਉਂ ਹਨ | ਇਸ ਸਮੱਸਿਆ ਨੂੰ ਲੈ ਕੇ ਜਨਤਾ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਕੋਲੋਂ ਕਰੋੜਾ ਰੁਪਏ ਟੈਕਸ ਵਜੋਂ ਲੈ ਰਹੀ ਹੈ, ਪਰ ਉਸ ਟੈਕਸ ਦਾ ਫਾਇਦਾ ਜਨਤਾ ਨੂੰ ਪੂਰੀ ਤਰ੍ਹਾਂ ਨਹੀਂ ਮਿਲ ਰਿਹਾ | ਸਰਕਾਰੀ ਹਸਪਤਾਲ ਵਿਚ ਜਿੱਥੇ ਸਿਹਤ ਦੀ ਰੱਖਿਆ ਹੋਣੀ ਚਾਹੀਦੀ ਹੈ, ਉੱਥੇ ਗੰਦਗੀ ਦੀ ਭਰਮਾਰ ਆਪਣੇ 'ਆਪ' ਵਿਚ ਸਰਾਫ ਹੈ | ਇਸ ਮੌਕੇ 'ਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਸਫ਼ਾਈ ਦੇ ਪ੍ਰਬੰਧ ਕਰੇ ਤੇ ਹਸਪਤਾਲ ਨੂੰ ਬਿਮਾਰੀ ਦਾ ਕੇਂਦਰ ਬਣਨ ਤੋਂ ਬਚਾਵੇ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੌਜੂਦਾ ਮੈਂਬਰ ਪੰਚਾਇਤ ਜਸਬੀਰ ਸਿੰਘ ਸਾਬੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੱਤਾ, ਜੋਬਨ, ਕਾਕੀ, ਹਰਜੀਤ ਸਿੰਘ, ਬਲਜਿੰਦਰ ਸਿੰਘ, ਰਾਜੂ ਵਾਲੀਆ, ਸੁਰਿੰਦਰ ਸਿੰਘ, ਅੰਗਰੇਜ਼ ਸਿੰਘ, ਬਲਜੀਤ ਸਿੰਘ ਸਹੋਤਾ ਆਦਿ ਨੇ ਮੰਗ ਕੀਤੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਫਤਿਹਾਬਾਦ ਦੇ ਸਰਕਾਰੀ ਹਸਪਤਾਲ ਜੋ ਕਿ ਆਪ ਬੀਮਾਰ ਪਿਆ ਉਸਦਾ ਜਲਦੀ ਤੋੋਂ ਜਲਦੀ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਸੈਂਕੜੇ ਭਾਜਪਾ ਆਗੂ 'ਆਪ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਰੈਕਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।