16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਿਪਸ ਇੰਸਟੀਚਿਊਟ ਰਾਣੀਵਲਾਹ ਦੇ ਹਰਸਿਮਰਤ ਸਿੰਘ ਦਾ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ

ਅਜੀਤ ਡੈਸਕ 23-10-2025
ਚੋਹਲਾ ਸਾਹਿਬ, 22 ਅਕਤੂਬਰ (ਬਲਵਿੰਦਰ ਸਿੰਘ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸਿਪਸ ਇੰਸਟੀਚਿਊਟ ਰਾਣੀ ਵਲਾਹ ਦੇ ਵਿਦਿਆਰਥੀਆਂ ਨੇ ਭਾਈ ਗੁਰਦਾਸ ਅਕੈਡਮੀ ਵਲੋਂ ਆਯੋਜਿਤ ਧਾਰਮਿਕ ਮੁਕਾਬਲਿਆਂ ਗੁਰਬਾਣੀ ਕੰਠ, ਕੀਰਤਨ ਅਤੇ ਪ੍ਰਸ਼ਨੋਤਰੀ ਵਿਚ ਭਾਗ ਲੈ ਕੇ ਉੱਤਮ ਪ੍ਰਦਰਸ਼ਨ ਕੀਤਾ | ਇਸ ਮੌਕੇ ਹਰਸਿਮਰਤ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਨਾ ਸਿਰਫ਼ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ, ਸਗੋਂ ਧਾਰਮਿਕ ਗਿਆਨ ਅਤੇ ਅਧਿਆਤਮਕ ਸਾਧਨਾ ਦੀ ਮਹੱਤਾ ਨੂੰ ਵੀ ਉਭਾਰਿਆ | ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ, ਉਨ੍ਹਾਂ ਵਿਚ ਧਾਰਮਿਕ ਜਾਗਰੂਕਤਾ ਪੈਦਾ ਕਰਨ ਅਤੇ ਅਧਿਆਤਮਿਕ ਜੀਵਨ ਵੱਲ ਪ੍ਰੇਰਿਤ ਕਰਨ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਯਤਨਾਂ ਦੀ ਪ੍ਰਸੰਸਾਂ ਕਰਦਿਆਂ ਭਾਈ ਗੁਰਦਾਸ ਅਕੈਡਮੀ ਵਲੋਂ ਸਿਪਸ ਇੰਸਟੀਚਿਊਟ ਰਾਣੀ ਵਲਾਹ ਦੇ ਪਿ੍ੰਸੀਪਲ ਨਿਰਭੈ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਸੇਵਾ ਦੀ ਪਛਾਣ ਹੈ, ਸਗੋਂ ਸੰਸਥਾ ਦੇ ਪੂਰੇ ਧਾਰਮਿਕ ਅਤੇ ਸੰਸਕਾਰਿਕ ਵਿਅੰਤਰ ਨੂੰ ਵੀ ਦਰਸਾਉਂਦਾ ਹੈ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ, ਐਜੂਕੇਸ਼ਨਲ ਡਾਇਰੈਕਟਰ ਨਵਦੀਪ ਕੌਰ ਸੰਧੂ, ਮਦਨ ਪਠਾਣੀਆਂ ਅਤੇ ਪਿ੍ੰਸੀਪਲ ਨਿਰਭੈ ਸਿੰਘ ਸੰਧੂ ਵਲੋਂ ਵਿਦਿਆਰਥੀ ਦੀ ਕਾਬਲੀਅਤ ਨੂੰ ਸਰਾਹਿਆ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਕਿਹਾ ਗਿਆ ਕਿ ਸਾਡੀ ਸੰਸਥਾ ਸਿਰਫ਼ ਅਕਾਦਮਿਕ ਪੱਖੋਂ ਹੀ ਨਹੀਂ, ਸਗੋਂ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਵੀ ਬੱਚਿਆਂ ਦੀ ਪੂਰਨ ਵਿਅਕਤੀਤਵ ਵਿਕਾਸ ਵੱਲ ਵਚਨਬੱਧ ਹੈ |
ਪਿਛਲੀ ਖ਼ਬਰ ਦੀਵਾਲੀ ਵਾਲੇ ਦਿਨ ਵੀ ਤਹਿਸੀਲਦਾਰ ਸੀਮਾ ਸ਼ਰਮਾ ਅਤੇ ਡਾ. ਯਾਦਵਿੰਦਰ ਸਿੰਘ ਨੇ ਫ਼ਸਲ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਪਿੰ... ਅਗਲੀ ਖ਼ਬਰ ਮਿੱਟੀ ਪਰਖ ਦੇ ਆਧਾਰ 'ਤੇ ਖਾਦਾਂ ਦੀ ਵਰਤੋਂ ਕਰਨਾ ਲਾਹੇਵੰਦ-ਡਾ. ਭੁਪਿੰਦਰ ਸਿੰਘ ਏ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।