ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਆਸ਼ਰਮ ਅੰਦਰ ਦੀਵਾਲੀ ਦਾ ਤਿਓਹਾਰ ਬੜੀ ਧੂੰਮਧਾਮ ਦੇ ਨਾਲ ਮਨਾਇਆ ਗਿਆ | ਇਸ ਮੌਕੇ ਵਿਚਾਰ ਪੇਸ਼ ਕਰਦੇ ਹੋਏ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ | ਦੀਵਾਲੀ ਦਾ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ | ਆਓ ਅਸੀਂ ਸਭ ਵੀ ਆਪਣੇ ਜੀਵਨ ਨੂੰ ਉਸ ਪ੍ਰਭੂ ਦੇ ਰੰਗ ਦੇ ਵਿਚ ਰੰਗਦੇ ਹੋਏ ਇਸ ਪਾਵਨ ਪਵਿੱਤਰ ਤਿਓਹਾਰ ਦੀਵਾਲੀ ਨੂੰ ਮਨਾਈਏ | ਪ੍ਰੋਗਰਾਮ ਦੇ ਦੌਰਾਨ ਸਾਧਵੀ ਪੁਸ਼ਪਮਾਲਾ ਭਾਰਤੀ, ਸਾਧਵੀ ਰਮਨ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਸ਼ਬਦ ਕੀਰਤਨ ਤੇ ਸੁੰਦਰ ਭਜਨਾਂ ਦਾ ਗਾਇਨ ਕੀਤਾ |