16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਇੰਟਰਲਾਕ ਟਾਈਲਾਂ ਲਗਾਉਣ ਲਈ ਪੁਟੀ ਗਲੀ ਦਾ ਮਲ੍ਹਬਾ ਨਾ ਚੁੱਕਣ 'ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 23-10-2025
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)-ਇਕ ਤਰਫ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਪਰ ਦੂਸਰੇ ਪਾਸੋਂ ਲੋਕਾਂ ਨੂੰ ਕਿਸੇ ਨਾ ਕਿਸੇ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਮੁਹੱਲਾ ਮੁਰਾਦਪੁਰਾ ਦੇ ਵਾਰਡ ਨੰਬਰ 15 ਤੋਂ ਮਿਲਦੀ ਹੈ, ਜਿਥੇ ਵੱਡੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗਲੀ ਵਿਚ ਇੰਟਰਲਾਕ ਟਾਈਲਾਂ ਲਗਾਉਣ ਲਈ ਪਿਛਲੇ ਕਈ ਦਿਨਾਂ ਤੋਂ ਪੁੱਟ ਦਿੱਤਾ ਗਿਆ ਹੈ, ਪਰ ਹਾਲੇ ਤੱਕ ਉਸ ਦਾ ਮਲ੍ਹਬਾ ਉਥੋਂ ਨਹੀਂ ਚੁੱਕਿਆ, ਜਿਸ ਕਾਰਨ ਲੋਕਾਂ ਨੂੰ ਗਲੀ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਗਲੀ ਨਿਵਾਸੀਆਂ ਨੇ ਦੱਸਿਆ ਕਿ ਗਲੀ ਨੂੰ ਨਵਾਂ ਬਣਾਉਣ ਲਈ ਗਲੀ ਦੀ ਪੁੱਟ ਪੁਟਾਈ ਤਾਂ ਕਰ ਦਿੱਤੀ ਗਈ ਹੈ, ਪਰ ਮਲ੍ਹਬਾ ਉਥੋਂ ਨਹੀਂ ਚੁੱਕਿਆ ਗਿਆ, ਜਿਸ ਕਾਰਨ ਗਲੀ ਵਿਚੋਂ ਜਿਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਘਰਾਂ ਅੰਦਰ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਲੋਕ ਆਪਣੇ ਵਾਹਨ ਵੀ ਗਲੀ ਅੰਦਰ ਨਹੀਂ ਲੰਘਾ ਸਕਦੇ | ਉਨ੍ਹਾਂ ਕਿਹਾ ਕਿ ਬੱਚੇ, ਬਜੁਰਗਾਂ ਦਾਂ ਤਾਂ ਬੁਰਾ ਹਾਲ ਹੈ ਕਿਉਂਕਿ ਗਲੀ ਵਿਚ ਮਲ੍ਹਬੇ ਵਿਚੋਂ ਲੰਘਣਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ਬੱਚਿਆਂ ਨੂੰ ਸਕੂਲ ਜਾਣ ਲੱਗਿਆ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਲੋਕ ਵੀ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਲੋਕਾਂ ਦੇ ਘਰਾਂ ਵਿਚ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ, ਉਥੇ ਲੋਕ ਬਾਹਰ ਕਾਰੋਬਾਰ ਜਾਂ ਰਿਸ਼ਤੇਦਾਰਾਂ ਕੋਲ ਜਾਣ ਲਈ ਆਪਣੀਆਂ ਗੱਡੀਆਂ ਵੀ ਨਹੀਂ ਕੱਢ ਸਕੇ | ਗਲੀ ਵਿਚੋਂ ਲੰਘਣ ਸਮੇਂ ਬੱਚਿਆਂ ਅਤੇ ਲੋਕਾਂ ਦੇ ਸੱਟਾਂ ਆਦਿ ਵੀ ਲੱਗ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸੰਬੰਧਿਤ ਕੌਂਸਲਰ ਵਲੋਂ ਵੀ ਇਸ ਤਰਫ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਜਿਥੇ ਵੀ ਉਹ ਜਾਂਦੇ ਹਨ ਤਾਂ ਚੋਣ ਜਾਬਤਾ ਲੱਗਾ ਹੋਣ ਦਾ ਬਹਾਨਾ ਬਣਾ ਕੇ ਇਹ ਜਵਾਬ ਦਿੱਤਾ ਜਾਂਦਾ ਹੈ, ਕਿ ਚੋਣ ਜਾਬਤੇ ਤੋਂ ਬਾਅਦ ਕੰਮ ਕੀਤਾ ਜਾਵੇਗਾ | ਗਲੀ ਨਿਵਾਸੀਆਂ ਕਿਹਾ ਕਿ ਅਗਰ ਚੋਣਾਂ ਤੋਂ ਬਾਅਦ ਗਲੀ ਬਣਾਉਣੀ ਸੀ ਤਾਂ ਪਹਿਲਾਂ ਗਲੀ ਪੁੱਟਣੀ ਨਹੀਂ ਸੀ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ |
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਰਮਨ ਕੁਮਾਰ ਦੀ ਦੁਕਾਨ ਨੂੰ ਅੱਗ ਲੱਗਣ ਤੋਂ ਬਾਅਦ ਰਾਜਾ ਵੜਿੰਗ ਨੇ ਮੌਕੇ 'ਤੇ ਦੁੱਖ ਜਤਾਇਆ ਅਗਲੀ ਖ਼ਬਰ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਇਆ ਡਰੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।