ਝਬਾਲ, 23 ਅਕਤੂਬਰ (ਸੁਖਦੇਵ ਸਿੰਘ/ਸਰਬਜੀਤ ਸਿੰਘ)- ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਗਰਸ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅੱਡਾ ਝਬਾਲ ਵਿਖੇ ਖੋਲੇ ਗਏ ਉਪ ਚੋਣ ਦਫ਼ਤਰ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕੀਤਾ | ਉਦਘਾਟਨੀ ਸਮਾਰੋਹ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਹੀ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਸੂਬੇ ਵਿਚ ਗੁੰਡਾਗਰਦੀ ਅਤੇ ਨਸ਼ੇ ਦਾ ਬੋਲਬਾਲਾ ਵਧਿਆ ਹੈ, ਜਿਸ ਸਰਕਾਰ ਕੰਟਰੋਲ ਕਰਨ ਵਿਚ ਬੇਅਸਰ ਸਾਬਤ ਹੋਈ ਹੈ | ਇਸ ਮੌਕੇ ਐੱਮ.ਪੀ. ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਰਾਜਬੀਰ ਸਿੰਘ ਭੁੱਲਰ, ਜਗਮੀਤ ਸਿੰਘ ਗੰਡੀਵਿੰਡ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਛਾਪਾ, ਡਿਪਟੀ ਮੇਅਰ ਰਮਨ ਬਖਸ਼ੀ, ਹਰਸ਼ਰਨ ਸਿੰਘ ਮੱਲਾ ਸੋਹਲ, ਸਾਬਕਾ ਸਰਪੰਚ ਨਰਿੰਦਰ ਪੱਪਾ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਜੇ.ਈ. ਨੌਨਿਹਾਲ ਸਿੰਘ ਕਸੇਲ, ਗੁਰਲਾਲ ਸਿੰਘ ਲਹੀਆ, ਗੁਰਪ੍ਰੀਤ ਸਿੰਘ ਲਹੀਆ, ਮਾਹਬੀਰ ਸਿੰਘ ਗਹਿਰੀ, ਵਿੱਕੀ ਝਬਾਲ, ਮਿਲਖਾ ਸਿੰਘ ਮੱਜੂਪੁਰ, ਪ੍ਰਤਾਪ ਸਿੰਘ ਐਮਾ, ਚਰਨਜੀਤ ਸਿੰਘ ਸੋਢੀ, ਪ੍ਰੋ.ਇੰਦਰਜੀਤ ਸਿੰਘ ਕਸੇਲ, ਸਾਬਕਾ ਸਰਪੰਚ ਅਮਰਜੀਤ ਸਿੰਘ, ਨਿੱਪੀ ਸੂਦ, ਹਰਜੋਤ ਸਿੰਘ ਛਾਪਾ, ਸ਼ਮਸ਼ੇਰ ਸਿੰਘ ਮੰਨਣ, ਅਸ਼ੋਕ ਕੁਮਾਰ, ਸਰਪੰਚ ਗੁਰਚਰਨ ਸਿੰਘ ਖੈਰਦੀ, ਚੇਅਰਮੈਨ ਰਾਣਾ ਭੁੱਚਰ, ਸਾਬਕਾ ਸਰਪੰਚ ਕੰਵਲਜੀਤ ਸਿੰਘ ਠੱਠਾ, ਨਿਸ਼ਾਨ ਸਿੰਘ ਪੰਜਵੜ, ਜੇ.ਈ ਹਰਪਿੰਦਰ ਸਿੰਘ ਝਬਾਲ, ਉੱਤਮ ਸਿਘ ਖਾਰਾ, ਆੜ੍ਹਤੀ ਤਸਵੀਰ ਸਿੰਘ, ਗੁਰਨਿਸ਼ਾਨ ਸਿੰਘ ਪੰਜਵੜ ਆਦਿ ਹਾਜ਼ਰ ਸਨ |