27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ 'ਚ ਬੁਪ੍ਰੇਨੋਰਫਾਈਨ ਚੋਰੀ ਨੇ ਖੋਖਲੇ ਦਾਅਵਿਆਂ ਦਾ ਪਰਦਾਫਾਸ਼ ਕੀਤਾ-ਬਾਜਵਾ <br/>

ਅਜੀਤ ਡੈਸਕ 24-10-2025
ਤਰਨ ਤਾਰਨ, 23 ਅਕਤੂਬਰ (ਇਕਬਾਲ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਅਸਫ਼ਲ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੋਗਾ ਸਿਵਲ ਹਸਪਤਾਲ 'ਚੋਂ ਦਰਦ ਤੋਂ ਰਾਹਤ ਅਤੇ ਨਸ਼ਾ ਛੁਡਾਊ ਇਲਾਜ ਲਈ ਵਰਤੀ ਜਾਣ ਵਾਲੀ ਨਸ਼ੀਲੀ ਦਵਾਈ ਬੁਪ੍ਰੇਨੋਰਫਿਨ ਗੋਲੀਆਂ ਚੋਰੀ ਕਰਨ ਦੇ ਮਾਮਲੇ 'ਚ ਭਗਵੰਤ ਮਾਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ | ਬਾਜਵਾ ਨੇ ਕਿਹਾ ਕਿ ਚੋਰੀ ਕੀਤਾ ਗਿਆ ਸਟਾਕ, ਜਿਸ ਦੀ ਕੀਮਤ 7 ਲੱਖ ਰੁਪਏ ਹੈ, ਨਾ ਸਿਰਫ਼ ਵਿੱਤੀ ਘਾਟੇ ਨੂੰ ਦਰਸਾਉਂਦੀ ਹੈ, ਬਲਕਿ ਜਨਤਕ ਸੁਰੱਖਿਆ ਲਈ ਇਕ ਸੰਭਾਵੀ ਤਬਾਹੀ ਹੈ, ਕਿਉਂਕਿ ਇਹ ਨਸ਼ਾ ਆਮ ਤੌਰ 'ਤੇ ਨਸ਼ੇੜੀਆਂ ਵਲੋਂ ਹੈਰੋਇਨ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ, ਹੁਣ ਪੰਜਾਬ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਮੰਡੀ ਵਿਚ ਹੜ੍ਹ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਚੋਰੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਖੋਖਲੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ | ਬਾਜਵਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਡੇ ਵਾਅਦੇ ਕਰਨ ਵਿਚ ਰੁੱਝੇ ਹੋਏ ਹਨ ਪਰ ਉਨ੍ਹਾਂ ਦੀ ਨਿਗਰਾਨੀ ਹੇਠ ਸੂਬੇ ਦੇ ਹਸਪਤਾਲ ਲੁੱਟੇ ਜਾ ਰਹੇ ਹਨ | ਮੁੱਢਲੀ ਸੁਰੱਖਿਆ ਵਿਚ ਸਪੱਸ਼ਟ ਖ਼ਾਮੀਆਂ ਨੂੰ ਉਜਾਗਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨੇ ਖ਼ੁਲਾਸਾ ਕੀਤਾ ਕਿ ਜਿਸ ਹਸਪਤਾਲ ਦੇ ਸਟੋਰ ਤੋਂ ਨਸ਼ੀਲੇ ਪਦਾਰਥ ਚੋਰੀ ਕੀਤੇ ਗਏ ਸਨ, ਉਸ ਵਿਚ ਕੋਈ ਸੀ.ਸੀ.ਟੀ.ਵੀ. ਨਿਗਰਾਨੀ ਨਹੀਂ ਸੀ ਅਤੇ ਨਾ ਹੀ ਕੋਈ ਸੁਰੱਖਿਆ ਗਾਰਡ ਸੀ | ਇਹ ਕੋਈ ਅਲੱਗ-ਥਲੱਗ ਘਟਨਾ ਨਹੀਂ ਹੈ | ਪਿਛਲੇ ਸਾਲ ਬਰਨਾਲਾ ਤੋਂ ਵੀ ਇਸੇ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਸਨ | ਬਾਜਵਾ ਨੇ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਇਤਫ਼ਾਕ ਨਹੀਂ ਹਨ, ਸਗੋਂ ਪ੍ਰਣਾਲੀਗਤ ਅਸਫ਼ਲਤਾ ਅਤੇ ਸਿਹਤ ਵਿਭਾਗ 'ਚ ਸੰਭਾਵਿਤ ਮਿਲੀਭੁਗਤ ਦੇ ਸਪਸ਼ਟ ਸੰਕੇਤ ਹਨ | ਬਾਜਵਾ ਨੇ ਮਾਨ ਸਰਕਾਰ 'ਤੇ ਸਿਰਫ਼ ਕਾਗ਼ਜ਼ਾਂ 'ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕਈ ਵਾਰ ਸਵੈ-ਨਿਰਧਾਰਤ ਸਮਾਂ ਹੱਦ ਗੁਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਾਅਵੇ ਖੋਖਲੀ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਸਾਬਿਤ ਹੋਏ ਹਨ | ਬਾਜਵਾ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਵਾਲੇ ਸਾਰੇ ਮੈਡੀਕਲ ਸਟੋਰੇਜ ਯੂਨਿਟਾਂ ਨੂੰ ਤੁਰੰਤ ਸੁਰੱਖਿਅਤ ਕਰੇ ਅਤੇ ਨਸ਼ਾ ਛੁਡਾਊ ਨਸ਼ਿਆਂ ਦੀ ਸਖ਼ਤੀ ਨਾਲ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਨਸ਼ਾ ਛੁਡਾਊ ਨਸ਼ਿਆਂ ਨੂੰ ਕਾਲਾਬਾਜ਼ਾਰੀ ਵਿਚ ਜਾਣ ਤੋਂ ਰੋਕਿਆ ਜਾ ਸਕੇ |

ਪਿਛਲੀ ਖ਼ਬਰ ਜ਼ਿਮਨੀ ਚੋਣ ਦੌਰਾਨ ਵੋਟਰਾਂ, ਸਪੋਟਰਾਂ ਵਲੋਂ ਮਿਲ ਰਿਹਾ ਵੱਡਾ ਸਮੱਰਥਨ-ਕਰਨਬੀਰ ਸਿੰਘ ਬੁਰਜ <br/> ਅਗਲੀ ਖ਼ਬਰ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।