27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਆਰੰਭ

ਅਜੀਤ ਡੈਸਕ 24-10-2025
ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਤਨਾਮ ਸਿੰਘ ਬਾਠ ਦੇ ਨਿਰਦੇਸ਼ਾਂ ਤਹਿਤ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਧੂਮ ਧੜੱਕੇ ਨਾਲ ਆਰੰਭ ਹੋਈਆਂ | ਇਨ੍ਹਾਂ ਖੇਡਾਂ ਦੀ ਅਗਵਾਈ ਬਲਾਕ ਸਿੱਖਿਆ ਅਫਸਰ ਅਸ਼ਵਨੀ ਮਰਵਾਹ ਨੇ ਕੀਤੀ | ਇਨ੍ਹਾਂ ਖੇਡਾਂ ਵਿਚ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਵਿਚ ਬਲਾਕ ਨੌਸ਼ਹਿਰਾ ਦੇ ਬੱਚਿਆਂ ਨੇ ਵੱਧ ਚੜ ਕੇ ਉਤਸ਼ਾਹ ਪੂਰਵਕ ਹਿੱਸਾ ਲਿਆ | 100 ਮੀਟਰ ਦੌੜ ਵਿਚ ਹਰਮਨਦੀਪ ਸਿੰਘ ਕੈਰੋਂ ਨੇ ਪਹਿਲਾਂ, ਸਹਿਜਦੀਪ ਸਿੰਘ ਦਿਆਲ ਰਾਜਪੂਤਾਂ ਨੇ ਦੂਜਾ ਤੇ ਅੰਸ਼ਦੀਪ ਸਿੰਘ ਕੋਟ ਸੈਂਟਰ ਨੇ ਤੀਸਰਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਸੁਖਮਨਦੀਪ ਕੌਰ ਰਸੂਲਪੁਰ ਨੇ ਪਹਿਲਾ, ਰਹਿਮਤਪ੍ਰੀਤ ਕੌਰ ਕੁਹਾੜਕਾ ਨੇ ਦੂਜਾ ਅਤੇ ਸੁਨੇਹਾ ਝੰਡੇਰ ਨੇ ਤੀਜਾ ਸਥਾਨ ਹਾਸਲ ਕੀਤਾ | 200 ਮੀਟਰ ਦੌੜ ਵਿਚ ਜਗਦੀਸ਼ ਸਿੰਘ ਕੁਹਾੜਕਾ ਨੇ ਪਹਿਲਾ, ਅਰਸ਼ਦੀਪ ਸਿੰਘ ਢੋਟੀਆਂ ਨੇ ਦੂਜਾ ਤੇ ਸਾਹਿਲ ਪ੍ਰੀਤ ਸਿੰਘ ਝੰਡੇਰ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਜਸ਼ਨਦੀਪ ਕੌਰ ਕੈਰੋਂ ਨੇ ਪਹਿਲਾ, ਸੁਖਮਨ ਕੌਰ ਢੋਟੀਆਂ ਨੇ ਦੂਜਾ ਤੇ ਗੁਰਲੀਨ ਕੌਰ ਸਖੀਰਾ ਨੇ ਤੀਜਾ ਸਥਾਨ ਹਾਸਲ ਕੀਤਾ | 400 ਮੀਟਰ ਦੌੜ ਵਿਚ ਹਰਮਨਪ੍ਰੀਤ ਸਿੰਘ ਕੈਰੋੋਂ ਨੇ ਪਹਿਲਾ ਲਵਪ੍ਰੀਤ ਉਸਮਾ ਨੇ ਦੂਜਾ ਮਨਿੰਦਰ ਸਿੰਘ ਵਰਿਆਹ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਸੁਖਮਨਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ, ਹਰਮਨਦੀਪ ਕੌਰ ਨੰਦਪੁਰ ਨੇ ਪਹਿਲਾ ਗਗਨਦੀਪ ਕੌਰ ਵਰਿਆਹ ਨੇ ਦੂਜਾ ਗੁਰਨੂਰ ਕੌਰ ਚੌਧਰੀਵਾਲਾ ਨੇ ਤੀਸਰਾ ਸਥਾਨ ਹਾਸਲ | 600 ਮੀਟਰ ਦੌੜ ਵਿਚ ਅੰਸ਼ਦੀਪ ਸਿੰਘ ਚੰਬਾ ਖੁਰਦ ਨੇ ਪਹਿਲਾ, ਦਿਲਪ੍ਰੀਤ ਸਿੰਘ ਕੈਰੋੋਂ ਨੇ ਦੂਜਾ ਮਨਜਿੰਦਰ ਸਿੰਘ ਵਰਿਆਹ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਮਨਪ੍ਰੀਤ ਕੌਰ ਕੈਰੋਂ ਨੇ ਪਹਿਲਾ ਸਿਮਰਨ ਕੌਰ ਕੈਰੋਂ ਨੇ ਦੂਜਾ ਤੇ ਖੁਸ਼ਪ੍ਰੀਤ ਕੌਰ ਤੁੜ ਨੇ ਤੀਜਾ ਸਥਾਨ ਹਾਸਲ ਕੀਤਾ | ਲੰਬੀ ਛਾਲ ਲੜਕੇ ਵਿਚ ਹਰਜੋਤ ਸਿੰਘ ਚੰਬਾ ਖੁਰਦ ਨੇ ਪਹਿਲਾ, ਹਰਮਨਪ੍ਰੀਤ ਸਿੰਘ ਕੈਰੋਂ ਲੜਕੇ ਨੇ ਦੂਜਾ ਤੇ ਅਭਿਰਾਜ ਸੇਰੋਂ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਨਵਜੋਤ ਕੌਰ ਸਰਹਾਲੀ ਖੁਰਦ ਨੇ ਪਹਿਲਾ, ਸੁਖਮਨਪ੍ਰੀਤ ਕੌਰ ਰਸੂਲਪੁਰ ਨੇ ਦੂਜਾ, ਸਿਮਰਨ ਕੌਰ ਕੈਰੋ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗੋਲਾ ਸੁੱਟਣ ਵਿਚ ਵੰਸ਼ਦੀਪ ਜੌੜਾ ਨੇ ਪਹਿਲਾ, ਸਹਿਜਦੀਪ ਸਿੰਘ ਸੇਰੋਂ ਨੇ ਦੂਜਾ ਅਤੇ ਅਮਨਦੀਪ ਸਿੰਘ ਚੰਬਾ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਅਨਮੋਲਪ੍ਰੀਤ ਕੌਰ ਕੈਰੋਂ ਕੁੜੀਆਂ ਨੇ ਪਹਿਲਾ, ਹਰਸ਼ੀਰਤ ਕੌਰ ਦੁਗਵਾਲਾ ਨੇ ਦੂਜਾ , ਖੁਸ਼ਦੀਪ ਕੌਰ ਕਾਹਲਵਾਂ ਨੇ ਤੀਜਾ ਸਥਾਨ ਹਾਸਲ ਕੀਤਾ | ਰਿਲੇਅ ਦੌੜ ਲੜਕੀਆਂ ਕੈਰੋਂ ਨੇ ਪਹਿਲਾ, ਰਸੂਲਪੁਰ ਸੈਂਟਰ ਨੇ ਦੂਜਾ ਤੇ ਮੁਗਲ ਚੱਕ ਪੰਨੂਆਂ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕਿਆਂ ਵਿਚ ਕੈਰੋੋਂ ਸੈਂਟਰ ਨੇ ਪਹਿਲਾ, ਕੋਟ ਸੈਂਟਰ ਨੇ ਦੂਜਾ ਤੇ ਰਸੂਲਪੁਰ ਸੈਂਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਰਾਟੇ ਲੜਕੇ ਲੜਕੀਆਂ ਵਿਚ ਰਸੂਲਪੁਰ ਸੈਂਟਰ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਪੋਰਟਸ ਅਫ਼ਸਰ ਸਤਵੰਤ ਕੌਰ, ਬਲਾਕ ਖੇਡ ਅਫ਼ਸਰ ਸੁਖਬੀਰ ਸਿੰਘ ਬਾਠ, ਸੀ.ਐੱਚ.ਟੀ. ਗੁਰਕਿਰਪਾਲ ਸਿੰਘ, ਸੀ.ਐੱਚ.ਟੀ. ਗੁਰਪ੍ਰੀਤ ਕੌਰ, ਸੀ.ਐੱਚ.ਟੀ. ਸਰਬਜੀਤ ਸਿੰਘ, ਸੀ.ਐੱਚ.ਟੀ. ਮਨਦੀਪ ਸਿੰਘ ਤੇ ਸੀ.ਐੱਚ.ਟੀ. ਪਰਮਜੀਤ ਕੌਰ, ਸਹਾਇਕ ਸੁਪਰਡੈਂਟ ਬਲਜੀਤ ਸਿੰਘ ਨੇ ਸਨਮਾਨਿਤ ਕੀਤਾ | ਇਸ ਮੌਕੇ ਦਵਿੰਦਰ ਸਿੰਘ ਖਹਿਰਾ, ਇੰਦਰਜੀਤ ਸਿੰਘ ਤੁੜ, ਬਲਜੀਤ ਸਿੰਘ, ਗੁਰਇਕਬਾਲ ਸਿੰਘ, ਨਿਰਵੈਲ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਵੇਲ ਸਿੰਘ, ਵਰਿਆਮ ਸਿੰਘ, ਸੁਰਿੰਦਰਪਾਲ ਸਿੰਘ, ਗੁਰਨੇਕ ਸਿੰਘ, ਜਗਵੀਰ ਸਿੰਘ, ਰਾਜੀਵ ਮੰਨਣ, ਰਾਜਗੁਰਿੰਦਰ ਸਿੰਘ, ਸਰਬਜੀਤ ਸਿੰਘ, ਤਜਿੰਦਰਪਾਲ ਸਿੰਘ, ਰਵੀ ਸਚਦੇਵਾ, ਦਲਜੀਤ ਸਿੰਘ, ਗੁਰਜਿੰਦਰ ਸਿੰਘ, ਹੀਰਾ ਸਿੰਘ, ਬਰਜਿੰਦਰ ਸਿੰਘ, ਹਰਪਾਲ ਸਿੰਘ, ਕੰਵਲਜੀਤ ਭੱਠਲ, ਬਰਿੰਦਰ ਕੌਰ, ਸਤਬੀਰ ਕੌਰ, ਸੁਖਦੀਪ ਕੌਰ, ਹਰਿੰਦਰ ਕੌਰ, ਸੀਮਾ, ਕੁਲਵਿੰਦਰ ਕੌਰ, ਨਵਨੀਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋਵੇਗੀ ਤਰਨ ਤਾਰਨ ਜ਼ਿਮਨੀ ਚੋਣ-ਵੜਿੰਗ, ਜੋਸ਼ੀ <br/> ਅਗਲੀ ਖ਼ਬਰ ਜ਼ਿਮਨੀ ਚੋਣ ਦੌਰਾਨ ਵੋਟਰਾਂ, ਸਪੋਟਰਾਂ ਵਲੋਂ ਮਿਲ ਰਿਹਾ ਵੱਡਾ ਸਮੱਰਥਨ-ਕਰਨਬੀਰ ਸਿੰਘ ਬੁਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।