ਝਬਾਲ, 23 ਅਕਤੂਬਰ (ਸਰਬਜੀਤ ਸਿੰਘ)- ਪਿੰਡ ਮਾਲੂਵਾਲ ਸੰਤਾਂ ਦਾ ਵਿਖੇ ਠੇਕੇਦਾਰ ਬਲਕਾਰ ਸਿੰਘ ਅਤੇ ਠੇਕੇਦਾਰ ਪੂਰਨ ਸਿੰਘ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਕਰਮਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਬਲਕਾਰ ਸਿੰਘ ਤੇ ਠੇਕੇਦਾਰ ਪੂਰਨ ਸਿੰਘ ਨੇ ਆਖਿਆ ਕਿ ਸਾਨੂੰ ਇਹੋ ਜਿਹੇ ਦਿਹਾੜੇ ਰਲ ਮਿਲ ਕੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਕੀਤਾ ਜਾ ਸਕੇ | ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ, ਠੇਕੇਦਾਰ ਬਲਦੇਵ ਸਿੰਘ, ਠੇਕੇਦਾਰ ਅਮਰਜੀਤ ਸਿੰਘ, ਭਗਵੰਤ ਸਿੰਘ, ਉਪਕਾਰ ਸਿੰਘ ,ਜਗਜੀਤ ਸਿੰਘ ਆਸਟਰੇਲੀਆ, ਸੁਖਦੇਵ ਸਿੰਘ ਝਬਾਲ, ਜਸਪਾਲ ਸਿੰਘ ਪ੍ਰਧਾਨ, ਸੰਪੂਰਨ ਸਿੰਘ, ਸਤਨਾਮ ਸਿੰਘ, ਬਾਬਾ ਪਿਆਰਾ ਸਿੰਘ, ਹਕੀਮ ਸਤਨਾਮ ਸਿੰਘ ਅੰਮਿ੍ਤਸਰ, ਭੇਜਾ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |