25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

24ਵੀਂ ਸੀ.ਕੇ.ਡੀ ਸਕੂਲ ਅਥਲੈਟਿਕਸ ਵਿਚੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ <br/>

ਅਜੀਤ ਡੈਸਕ 22-11-2025
ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)-ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਦੇਖ ਰੇਖ ਅਧੀਨ ਹੋ ਰਹੀਆਂ 24 ਵੀਂ ਸੀ.ਕੇ.ਡੀ ਸਕੂਲ ਐਥਲੈਟਿਕਸ 2025 ਵਿਚੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਸਿੱਦਤ ਸਦਕਾ ਜਿੱਤਾਂ ਪ੍ਰਾਪਤ ਕੀਤੀਆਂ | ਇਸ ਵਿਚ ਏਕਮਜੀਤ ਸਿੰਘ ਨੇ ਅੰਡਰ-14 ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅੰਡਰ -14 ਰਿਲੇਅ ਵਿਚੋਂ ਦਿਲਮੀਤ ਕੌਰ, ਸਮਰੀਤ ਕੌਰ, ਤਨਵੀਰ ਕੌਰ, ਜਸਮੀਤ ਕੌਰ ਅਤੇ ਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਇਸ ਜਿੱਤ ਦੀ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਬਹੁਤ ਪ੍ਰਸ਼ੰਸਾਂ ਕੀਤੀ ਗਈ ਅਤੇ ਵਿਜੇਤਾ ਵਿਦਿਆਰਥੀਆਂ ਨੂੰ ਸਕੂਲ ਦੀ ਅਸੈਂਬਲੀ ਵਿਚ ਸਨਮਾਨਿਤ ਵੀ ਕੀਤਾ ਗਿਆ | ਪਿ੍ੰਸੀਪਲ ਮੈਡਮ ਜੀ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਦੱਸਿਆ ਕਿ ਖੇਡਾਂ ਵਿਚ ਵਿਜੇਤਾ ਹੋਣਾ ਕੋਈ ਇਕ ਦਿਨ ਦੀ ਖੇਡ ਨਹੀਂ ਹੁੰਦੀ, ਇਹ ਬੱਚਿਆਂ ਦੇ ਪਸੀਨੇ ਮਿਹਨਤ ਅਤੇ ਮਾਨਸਿਕ ਪੱਖੋਂ ਦਿ੍ੜ ਇਰਾਦੇ ਦਾ ਪਰਿਮਾਣ ਹੁੰਦਾ ਹੈ, ਜੋ ਬੱਚੇ ਪੂਰੀ ਲਗਨ ਨਾਲ ਗਰਾਊਾਡ ਵਿੱਚ ਉਤਰਦੇ ਹਨ, ਉਹੀ ਜਿੱਤ ਦੀ ਦਹਿਲੀਜ਼ ਨੂੰ ਪਾਰ ਕਰਦੇ ਹਨ | ਉਨ੍ਹਾਂ ਨੇ ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਬੱਚਿਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸਦੇ ਨਾਲ ਹੀ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਜੀ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਵੀ ਵਿਦਿਆਰਥੀਆਂ ਨੂੰ ਮਿਲਣ ਅਤੇ ਵਧਾਈ ਦੇਣ ਲਈ ਸਕੂਲ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਵੀ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਕਾਮਯਾਬੀ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ |

ਪਿਛਲੀ ਖ਼ਬਰ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ <br/> ਅਗਲੀ ਖ਼ਬਰ ਵਿਗਿਆਨ ਪ੍ਰਦਰਸ਼ਨੀ ਵਿਚ ਬਲਾਕ ਪੱਧਰ 'ਤੇ ਬਾਬਾ ਬਸਤਾ ਸਿੰਘ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।