28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਠਿਆਲਾ 'ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ

ਅਜੀਤ ਡੈਸਕ 23-11-2025
ਸਠਿਆਲਾ, 22 ਨਵੰਬਰ (ਜਗੀਰ ਸਿੰਘ ਸਫਰੀ)-ਪੰਜਾਬੀ ਸਾਹਿਤ ਸਭਾ ਸਠਿਆਲਾ ਵਲੋਂ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਗੁਰਬਚਨ ਸਿੰਘ ਬੱਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮਿਕ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਤੇ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਸਾ: ਸਰਪੰਚ ਦਲਵਿੰਦਰ ਸਿੰਘ ਤੇ ਪ੍ਰਧਾਨ ਕਰਨਬੀਰ ਸਿੰਘ ਸਫਰੀ ਵਲੋਂ ਪਿ੍ੰਸੀਪਲ ਸ਼ੁਭਨੀਤ ਕੌਰ ਦੀ ਪ੍ਰਧਾਨਗੀ ਹੇਠ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਤੇ ਸਭਾ ਦੇ ਸੰਚਾਲਕ ਮਾ: ਜਗੀਰ ਸਿੰਘ ਨੇ ਬਾਬਾ ਗੋਬਿੰਦ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਧਾਰਮਿਕ ਕਵੀ ਦਰਬਾਰ ਵਿਚ ਸ਼ਾਮਿਲ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਕਵਿਤਾਵਾਂ ਤੇ ਗੀਤ ਬੋਲਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਤੇ ਡਾ. ਅਰਜਿੰਦਰ ਸਿੰਘ, ਸ਼ਿੰਗਾਰਾ ਸਿੰਘ , ਨਿਰਮਲ ਸਿੰਘ ਟਪਿਆਲਾ, ਮਾ: ਜਗੀਰ ਸਿੰਘ , ਮੈਡਮ ਕੁਲਵਿੰਦਰ ਕੌਰ ਅਤੇ ਵਿਦਿਆਰਥੀ ਮਨਪ੍ਰੀਤ ਕੌਰ, ਮਨਵੀਤ ਕੌਰ, ਜਸਕਿਰਨ ਕੌਰ, ਖੁਸ਼ਦੀਪ ਕੌਰ, ਵਰਸ਼ਾ ਕੁਮਾਰੀ, ਹਰਮਨਜੋਤ ਸਿੰਘ, ਮਨਕਰਨ ਸਿੰਘ ਹਰਪ੍ਰੀਤ ਸਿੰਘ ਜਸਕਰਨ ਸਿੰਘ ਵਲੋਂ ਗੀਤ ਤੇ ਕਾਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਭਾ ਦੇ ਅੰਤ 'ਚ ਪਿ੍ੰਸੀਪਲ ਸ਼ੁਭਨੀਤ ਕੌਰ ਨੇ ਕਿਹਾ ਕਿ ਧਾਰਮਿਕ ਕਵੀ ਦਰਬਾਰ ਦਾ ਮਨੋਰਥ ਸੀ ਕਿ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇੇ ਜੀਵਨ ਤੋਂ ਸੇਧ ਲਈ ਵਿਿੁਦਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਵਿਦਿਆਰਥੀਆਂ ਨੂੰ ਵਧੀਆ ਲਿਖਾਰੀ ਬਣਨ ਲਈ ਪੰਜਾਬੀ ਸਾਹਿਤ ਸਭਾਵਾਂ ਤੋਂ ਸਿੱਖਿਆ ਲੈਣ ਚਾਹੀਦੀ ਹੈ ਅਤੇ ਇਹੋ ਪ੍ਰੋਗਰਾਮ ਸੰਸਥਾਵਾਂ ਦੇ ਸਹਿਣੋਗ ਨਾਲ ਸਫਲ ਹੁੰਦੇ ਹਨ |ਇਸ ਮੌਕੇ ਤੇ ਹਰਜੀਤ ਸਿੰਘ, ਬਲਜਿੰਦਰ ਕੌਰ, ਪ੍ਰਭਜੋਤ ਸਿੰਘ, ਦਿਲਲਵ ਸਿੰਘ, ਮੇਜਰ ਸਿੰਘ, ਸੁਰਜਨ ਸਿੰਘ ਡੀ.ਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਅਗਲੀ ਖ਼ਬਰ ਐੱਸ. ਕੇ. ਐੱਮ. ਮੋਰਚੇ ਦੀ ਵਰ੍ਹੇਗੰਢ ਮਨਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।