29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਲੱਗਾ ਖੂਨਦਾਨ ਕੈਂਪ

ਅਜੀਤ ਡੈਸਕ 23-11-2025
ਗੱਗੋਮਾਹਲ, 22 ਨਵੰਬਰ (ਬਲਵਿੰਦਰ ਸਿੰਘ ਸੰਧੂ)-ਇਤਿਹਾਸਕ ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਬਾਬਾ ਵਰਿਆਮ ਸਿੰਘ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੇ ਪ੍ਰਬੰਧਕ ਡਾ. ਜਗਤਾਰ ਸਿੰਘ ਗਿੱਲ ਭਾਈ ਘਨ੍ਹਈਆ ਹਸਪਤਾਲ ਸੁਧਾਰ, ਐੱਚ. ਡੀ. ਐੱਫ. ਸੀ. ਬੈਂਕ ਅਜਨਾਲਾ ਦੇ ਮੈਨੇਜਰ ਸੰਦੀਪ ਸਿੰਘ, ਰਣਜੋਧ ਸਿੰਘ, ਹਿਮਾਲੀਆ ਪਬਲਿਕ ਸਕੂਲ ਮਾਕੋਵਾਲ ਦੇ ਜੁਗਰਾਜ ਸਿੰਘ, ਫਿਲਿੰਗ ਸਟੇਸ਼ਨ ਸੁਧਾਰ ਦੇ ਪ੍ਰਜੋਦ ਸਿੰਘ ਮਾਕੋਵਾਲ, ਪਰਮਜੀਤ ਸਿੰਘ ਚਮਿਆਰੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿਚ 25 ਲੋਕਾਂ ਨੇ 25 ਯੂਨਿਟ ਖੂਨਦਾਨ ਕੀਤਾ | ਕੈਂਪ ਦੌਰਾਨ ਅਜਨਾਲਾ ਸਿਵਲ ਹਸਪਤਾਲ ਤੋਂ ਡਾ. ਅਭਿਸ਼ੇਕ ਗੋਇਲ, ਰਮਨਦੀਪ ਕੌਰ, ਸਤਿੰਦਰਬੀਰ ਕੌਰ, ਰੀਤੂ ਸ਼ਰਮਾ, ਸੰਦੀਪ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਖੂਨਦਾਨ ਜੀਵਨ ਦਾਨ ਹੈ, ਸਾਡੇ ਦੁਆਰਾ ਦਾਨ ਕੀਤੇ ਖੂਨ ਨਾਲ ਕੀਮਤੀ ਜ਼ਿੰਦਗੀ ਬਚ ਸਕਦੀ ਹੈ | ਇਸ ਸਮੇ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ | ਇਸ ਮੌਕੇ ਐੱਚ. ਡੀ. ਐੱਫ. ਸੀ. ਬੈਂਕ ਚਮਿਆਰੀ ਦੇ ਮੈਨੇਜਰ ਅਰਵਿੰਦ ਅਰੋੜਾ, ਬਚਿੱਤਰ ਸਿੰਘ, ਹਰਪ੍ਰੀਤ ਸਿੰਘ ਸੰਨੀ ਵਿਛੋਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਐਜੂਕੇਸ਼ਨ ਸੁਸਾਇਟੀ ਰਈਆ ਸਰਕਾਰੀ ਸਕੂਲ ਬਲਸਰਾਂ ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਾਇਆ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਖਪਤਕਾਰਾਂ ਨੂੰ ਬਿਜਲੀ ਕੁਨੈਕਸ਼ਨ ਲਈ ਐੱਨ.ਓ.ਸੀ. ਦੀ ਸ਼ਰਤ ਖ਼ਤਮ ਨਾਲ ਮਿਲੇਗੀ ਵੱਡੀ ਰਾਹਤ -ਤਲਬੀਰ ਗਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।