29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗਨੀਵ ਮਜੀਠੀਆ ਨੇ ਏਕਮਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 23-11-2025
ਟਾਹਲੀ ਸਾਹਿਬ, 22 ਨਵੰਬਰ (ਵਿਨੋਦ ਭੀਲੋਵਾਲ)-ਵਿਧਾਨ ਸਭਾ ਹਲਕਾ ਮਜੀਠਾ ਵਿਚ ਥਾਣਾ ਕੱਥੂਨੰਗਲ ਅਧੀਨ ਪਿੰਡ ਬਾਬੋਵਾਲ ਵਿਚ ਬੀਤੀ 16 ਤਾਰੀਖ਼ ਨੂੰ ਸੱਤ ਸਾਲਾ ਬੱਚੇ ਏਕਮਜੋਤ ਦੀ ਬੜੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਮਜੀਠਾ ਹਲਕਾ ਦੇ ਅਕਾਲੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਮੇਸ਼ਾ ਮਿ੍ਤਕ ਏਕਮਜੀਤ ਸਿੰਘ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਦੁੱਖ ਸੁੱਖ ਦੇ ਭਾਈਵਾਲ ਹੋਵਾਂਗੇ | ਉਨ੍ਹਾਂ ਇਸ ਗੱਲ ਦਾ ਵੀ ਦੁੱਖ ਪ੍ਰਗਟ ਕੀਤਾ ਕਿ ਆਪਸੀ ਬੱਚਿਆਂ ਦੀ ਮਾਮੂਲੀ ਲੜਾਈ ਨੇ ਇਕ ਭਿਆਨਕ ਖੁੂਨੀ ਰੂਪ ਧਾਰਨ ਕਰ ਲਿਆ ਜੋ ਦੋਵਾਂ ਪਰਿਵਾਰਾਂ ਲਈ ਬਹੁਤ ਮੰਦਭਾਗੀ ਘਟਨਾ ਹੇੈ, ਜੋ ਦੋਵਾਂ ਪਰਿਵਾਰਾਂ ਲਈ ਉਹ ਘਾਟਾ ਪਿਆ ਹੈ ਜੋ ਕਦੇ ਵੀਂ ਪੂਰਾ ਨਹੀਂ ਸਕਦਾ | ਇਸ ਮੌਕੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਲਾਭ ਸਿੰਘ ਬੱਗਾ, ਸਾਬਕਾ ਸਰਪੰਚ ਮੰਗਲ ਸਿੰਘ,ਸੂਬਾ ਸਿੰਘ, ਡਾ. ਸੁਖਦੇਵ ਸਿੰਘ, ਕਿਰਪਾਲ ਸਿੰਘ ਨੰਬਰਦਾਰ, ਮੁਕੰਦਰ ਸਿੰਘ, ਡਾ. ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਅਮਰਪਾਲ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਸੈਨਾ ਦੇ ਸੇਵਾ ਮੁਕਤ ਤੇ ਸੇਵਾ ਕਰ ਰਹੇ ਜਵਾਨਾ ਤੇ ਅਧਿਕਾਰੀਆਂ ਵਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਜਾਰੀ ਅਗਲੀ ਖ਼ਬਰ ਹਲਕਾ ਅਟਾਰੀ ਦੇ ਅਕਾਲੀ ਆਗੂ ਤੇ ਵਰਕਰ ਸੁਖਬੀਰ, ਰਾਣੀਕੇ ਨਾਲ ਚਟਾਨ ਵਾਂਗ ਖੜ੍ਹੇ- ਧਰਮਬੀਰ ਸਿੰਘ ਸੋਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।