01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮੈਦਾਨ ਭਖਿਆ <br/>

ਅਜੀਤ ਡੈਸਕ 06-12-2025
ਹਰੀਕੇ ਪੱਤਣ, 5 ਦਸੰਬਰ (ਸੰਜੀਵ ਕੁੰਦਰਾ)-ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਤੋਂ ਬਾਅਦ ਚੋਣਾਂ ਨੂੰ ਲੈ ਕੇ ਮੈਦਾਨ ਭੱਖ ਚੁੱਕਾ ਹੈ | ਚੋਣਾਂ ਹੋਣ ਦੀ ਤਾਰੀਕ ਵਿਚ ਥੋੜੇ ਦਿਨ ਹੋਣ ਕਾਰਨ ਸਿਆਸੀ ਪਾਰਾ ਇੱਕਦਮ ਚੜ ਗਿਆ | ਸੂਬੇ ਦੇ ਵੱਖ-ਵੱਖ ਹਲਕਿਆਂ ਵਿਚ ਜਿੱਥੇ ਕਾਗਜ਼ ਭਰਨ ਸਮੇਂ ਲੜਾਈ ਝਗੜੇ ਅਤੇ ਧੱਕੇਸ਼ਾਹੀ ਦੀਆਂ ਖਬਰਾਂ ਸਾਹਮਣੇ ਆਈਆਂ ਉੱਥੇ ਵਿਧਾਨ ਸਭਾ ਹਲਕਾ ਪੱਟੀ ਵਿਚ ਕਾਗਜ਼ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ਾਂਤੀ ਪੂਰਵਕ ਸਿਰੇ ਚੜ੍ਹੀ | ਵਿਧਾਨ ਸਭਾ ਹਲਕਾ ਪੱਟੀ ਦੇ ਬਲਾਕ ਸੰਮਤੀ ਜੋਨ ਹਰੀਕੇ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੋਈ ਵੀ ਉਮੀਦਵਾਰ ਖੜਾ ਨਾ ਹੋਣ ਕਾਰਨ ਮੈਦਾਨ ਖਾਲੀ ਛੱਡ ਦਿੱਤਾ ਗਿਆ | ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਜੋਨ ਹਰੀਕੇ ਤੋਂ ਕਸਬਾ ਹਰੀਕੇ ਪੱਤਣ ਦੇ ਨਾਮਵਰ ਵਪਾਰੀ ਗੁਲਸ਼ਨ ਮਲਹੋਤਰਾ ਨੂੰ ਉਮੀਦਵਾਰ ਖੜਾ ਕੀਤਾ ਹੈ | ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਵਲੋਂ ਮੰਡਲ ਪ੍ਰਧਾਨ ਜਗਬੀਰ ਸਿੰਘ ਸੋਨੂੰ ਸਿੱਧੂ ਨੇ ਕਾਗਜ਼ ਦਾਖ਼ਲ ਕੀਤੇ ਹਨ ਜਦਕਿ ਭਾਰਤੀ ਜਨਤਾ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰੋਹਿਤ ਵੇਦੀ ਨੂੰ ਮੈਦਾਨ ਵਿਚ ਉਤਾਰਿਆ ਹੈ | ਕਾਗਜ਼ਾਂ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਸਾਰੀ ਤਸਵੀਰ ਸਾਫ਼ ਹੋ ਜਾਵੇਗੀ ਅਤੇ ਚੋਣ ਮੁਹਿੰਮ ਪੂਰੀ ਤਰ੍ਹਾਂ ਭੱਖ ਜਾਵੇਗਾ |

ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਡਾ. ਮਨਜੀਤ ਸਿੰਘ ਮਰਹਾਣਾ ਦੇ ਹੱਕ 'ਚ ਹੋਇਆ ਭਰਵਾਂ ਇਕੱਠ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਤਰਨ ਤਾਰਨ 'ਤੇ 'ਆਪ' ਦਾ ਕਬਜ਼ਾ, 17 ਵਿਚੋਂ 11 'ਆਪ' ਉਮੀਦਵਾਰ ਹੀ ਬਿਨਾਂ ਮੁਕਾਬਲਾ ਚੁਣੇ ਗਏ, 6 ਜ਼ੋਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।