18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਗਨਰੇਗਾ ਕਾਨੂੰਨ ਨੂੰ ਤੋੜਨ ਵਿਰੁੱਧ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ <br/>

ਮਗਨਰੇਗਾ ਸਕੀਮ ਬਦਲਣ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਸਮੇਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਅਤੇ ਹੋਰ ਕਾਂਗਰਸੀ ਆਗੂ ਅਤੇ ਵਰਕਰ | ਤਸਵੀਰ : ਮਨਜੀਤ ਸਿੰਘ <br/> 22-12-2025
ਤਰਨ ਤਾਰਨ, 21 ਦਸੰਬਰ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਨੂੰ ਤੋੜ-ਮਰੋੜ ਕੇ ਨਵਾਂ ਬਿੱਲ ਬਣਾਉਣ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਭਵਨ ਤਰਨ ਤਾਰਨ ਵਿਖੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਚਾਰ ਖੰਭਾ ਚੌਂਕ ਵਿਚ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਇਕੱਤਰ ਹੋਏ ਕਾਂਗਰਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਮਗਨਰੇਗਾ ਕਾਨੂੰਨ ਨੂੰ ਬਹਾਲ ਰੱਖਿਆ ਜਾਵੇ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਵੇਂ ਬਿੱਲ ਰਾਹੀਂ ਮਗਨਰੇਗਾ ਸਕੀਮ ਨੂੰ ਕਮਜ਼ੋਰ ਕਰਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂਅ ਹਟਾਉਣ ਅਤੇ ਗਰੀਬਾਂ ਨੂੰ ਮਿਲਦਾ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਕਦਮ ਮਹਾਤਮਾ ਗਾਂਧੀ ਜੀ ਦੀ ਵਿਰਾਸਤ, ਮਜ਼ਦੂਰ ਵਰਗ ਦੇ ਅਧਿਕਾਰਾਂ ਅਤੇ ਗਰੀਬਾਂ ਦੀ ਰੋਜ਼ੀ-ਰੋਟੀ ਉੱਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਮਗਨਰੇਗਾ ਐਕਟ ਯੂ.ਪੀ.ਏ. ਸਰਕਾਰ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ ਬਣਾਇਆ ਗਿਆ ਸੀ, ਜਿਸ ਤਹਿਤ ਹਰੇਕ ਗਰੀਬ ਮਜ਼ਦੂਰ ਨੂੰ ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਮਿਲਦੀ ਸੀ, ਪਰ ਹੁਣ ਮੋਦੀ ਸਰਕਾਰ ਨੇ ਨਵਾਂ ਐਕਟ ਬਣਾ ਕੇ ਗਰੀਬਾਂ ਦੇ ਅਧਿਕਾਰ ਅਧਾਰਿਤ ਅਤੇ ਮੰਗ ਅਧਾਰਿਤ ਰੋਜ਼ਗਾਰ ਦੀ ਗਾਰੰਟੀ ਨੂੰ ਖਤਮ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਗਨਰੇਗਾ ਐਕਟ ਨੇ ਦੇਸ਼ ਦੇ ਲੱਖਾਂ ਗਰੀਬ ਲੋਕਾਂ ਨੂੰ ਲਾਭ ਪਹੁੰਚਾਇਆ ਅਤੇ ਆਰਥਿਕ ਤੌਰ 'ਤੇ ਵੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੱਤੀ ਸੀ ਅਤੇ ਇਸ ਕਾਨੂੰਨ ਨਾਲ ਬੇਰੁਜ਼ਗਾਰੀ ਦੀ ਦਰ ਵੀ ਘਟੀ ਸੀ, ਪਰ ਹੁਣ ਮੋਦੀ ਸਰਕਾਰ ਨੇ ਮਗਨਰੇਗਾ ਐਕਟ ਨਾਲ ਖਿਲਵਾੜ ਕਰਕੇ ਜਿੱਥੇ ਮਹਾਤਮਾ ਗਾਂਧੀ ਦਾ ਨਿਰਾਦਰ ਕੀਤਾ ਹੈ, ਉੱਥੇ ਹੀ ਮਜ਼ਦੂਰਾਂ ਨਾਲ ਵੱਡਾ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਇਹ ਗਰੀਬ ਅਤੇ ਮਜ਼ਦੂਰ ਵਿਰੋਧੀ ਰਵੱਈਆ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਵੱਡੇ ਪੱਧਰ 'ਤੇ ਸੰਘਰਸ਼ ਕੀਤੇ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਬੁਰਜ, ਮਨਿੰਦਰਪਾਲ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਮੇਹਰ ਸਿੰਘ ਚੁਤਾਲਾ, ਅੰਗਰੇਜ਼ ਸਿੰਘ ਖੱਬੇ ਏ.ਬੀ.ਟੀ.ਸੀ. ਟਰਾਂਸਪੋਰਟ ਵਾਲੇ, ਹੀਰਾ ਸਿੰਘ ਮੱਲ੍ਹੀ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਸੁਖਬੀਰ ਸਿੰਘ ਸ਼ਹੀਦ, ਲਖਵਿੰਦਰ ਸਿੰਘ ਲੱਕੀ ਪਾਗਲ, ਗੁਰਮੁੱਖ ਸਿੰਘ ਸਾਂਢਪੁਰਾ ਬਲਾਕ ਪ੍ਰਧਾਨ, ਗੋਲਡੀ ਭਿੱਖੀਵਿੰਡ, ਰਮਨ ਮਾੜੀਮੇਘਾ, ਮਨਦੀਪ ਸਿੰਘ ਜੀਓਬਾਲਾ, ਖਜਾਨ ਸਿੰਘ ਸ਼ਹਾਬਪੁਰਾ, ਸੁਖਵਿੰਦਰ ਸਿੰਘ ਸੰਗਵਾਂ ਪੀ.ਏ., ਜੁਗਰਾਜ ਸਿੰਘ ਬੁੱਟਰ, ਹਰਪ੍ਰੀਤ ਸਿੰਘ ਸੰਧੂ ਪੱਟੀ ਡੈਲੀਗੇਟ ਪੀ.ਪੀ.ਸੀ.ਸੀ., ਬਾਜ ਸਿੰਘ, ਗੁਰਬੀਰ ਸਿੰਘ ਗਲੈਡੀ ਮੰਡ, ਹਰਦਿਆਲ ਸਿੰਘ ਦਦੇਹਰ ਸਾਹਿਬ, ਲਵਪ੍ਰੀਤ ਸਿੰਘ ਠੱਠੀਆਂ ਮਹੰਤਾਂ, ਅਜੀਤ ਪੁਰੀ, ਵਿਨੇ ਧਵਨ, ਗੁਰਵਿੰਦਰ ਸਿੰਘ ਦੁੱਬਲੀ, ਰਣਜੋਧ ਸਿੰਘ ਵਰਾਣਾ, ਗੁਰਵਿੰਦਰ ਸਿੰਘ, ਹਾਕਮ ਸਿੰਘ ਡਿਆਲ, ਲਖਵਿੰਦਰ ਸਿੰਘ ਤਖਤੂਚੱਕ, ਰੇਸ਼ਮ ਸਿੰਘ ਖਾਲਸਾ, ਜਸਪਾਲ ਸਿੰਘ ਪਾਲਾ, ਪ੍ਰਤਾਪ ਸਿੰਘ ਕੈਰੋਂਵਾਲ, ਬਾਊ ਬਸੰਤ ਲਾਲ ਟਰਾਂਸਪੋਰਟਰ, ਰਜਿੰਦਰ ਭੰਡਾਰੀ, ਸੰਜੀਵ ਕੁਮਾਰ ਡਿੰਪੀ, ਹਰਦੀਪ ਸਿੰਘ, ਮੀਤਾ ਪ੍ਰਧਾਨ, ਜਸਵੰਤ ਸਿੰਘ ਪਲਾਸੌਰ, ਮੇਹਰ ਸਿੰਘ ਪਲਾਸੌਰ, ਅਵਤਾਰ ਸਿੰਘ ਫੱਟਿਆਂ ਵਾਲੇ, ਸੁਮਿਤ ਕੁਮਾਰ ਸਿੰਧੀ, ਸਤਪਾਲ ਸਿੰਘ ਲਾਡੀ ਜੌਹਲ, ਰਾਜ ਸਿੰਘ ਬਦਰਪੁਰੀਆ, ਸੁੱਖ ਚੱਠੂ ਵਰਨਾਲਾ, ਸੁਖਵਿੰਦਰ ਸਿੰਘ, ਸਰਪੰਚ ਹਰਭਿੰਦਰ ਸਿੰਘ ਝਬਾਲ, ਸਾਬਕਾ ਸਰਪੰਚ ਮਹਾਬੀਰ ਸਿੰਘ, ਗੁਰਬਾਜ ਸਿੰਘ ਮਾਲੂਵਾਲ, ਨਿਰਮਲ ਸਿੰਘ ਕੋਟਲੀ, ਵਿੱਕੀ ਕਾਜੀਕੋਟ, ਨੌਨਿਹਾਲ ਸਿੰਘ ਕਸੇਲ, ਪ੍ਰਤਾਪ ਸਿੰਘ ਕੈਰੋਂਵਾਲ, ਲਖਬੀਰ ਸਿੰਘ ਕੈਰੋਂਵਾਲ, ਅੰਮਿ੍ਤਸ਼ੇਰ ਸਿੰਘ ਮੰਨਣ, ਸਹਿਜਪਾਲ ਸਿੰਘ ਮੰਨਣ, ਮਹਾਬੀਰ ਸਿੰਘ ਮੰਨਣ, ਪ੍ਰਭਦੀਪ ਸਿੰਘ ਮੰਨਣ, ਹਰਦੀਪ ਸਿੰਘ ਮੰਨਣ, ਲਵ, ਗੁਰਵੇਲ ਸਿੰਘ ਚੱਕ ਸਿਕੰਦਰ, ਸਾਬਕਾ ਸਰਪੰਚ ਸਕੱਤਰ ਸਿੰਘ ਰਾਮਰੌਣੀ, ਸਤਨਾਮ ਸਿੰਘ ਮਾਲੂਵਾਲ, ਗੁਰਦੇਵ ਸਿੰਘ ਚੱਕ ਸਿਕੰਦਰ, ਗੁਰਬਾਜ ਸਿੰਘ ਮਾਲੂਵਾਲ, ਖੁਸ਼ਵੰਤ ਸਿੰਘ ਮੱਲੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਲਹੀਆਂ, ਬਗੀਚਾ ਸਿੰਘ ਫੌਜੀ ਕੋਟ, ਗੁਰਪ੍ਰੀਤ ਸਿੰਘ ਖੈਰਦੀਨਕੇ, ਅੰਗਰੇਜ਼ ਸਿੰਘ ਖੈਰਦੀਨਕੇ, ਹਰਪ੍ਰੀਤ ਸਿੰਘ ਝਬਾਲ, ਬਲਵਿੰਦਰ ਸਿੰਘ ਫੌਜੀ ਝਬਾਲ, ਬਹਾਲ ਸਿੰਘ ਰਾਮਰੌਣੀ, ਮਲਕੀਤ ਸਿੰਘ, ਪਵਨਦੀਪ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਛੀਨਾ, ਭੁਪਿੰਦਰ ਸਿੰਘ ਕੰਗ, ਉਤਮ ਸਿੰਘ ਖਾਰਾ, ਕੁਲਬੀਰ ਸਿੰਘ ਨੂਰਦੀ, ਸੋਨੂੰ ਦਬੁਰਜੀ, ਲਾਡੀ ਰਟੌਲ, ਬਿਕਰਮਜੀਤ ਸਿੰਘ ਮੱਲ੍ਹੀ ਜੋਧਪੁਰ, ਗੁਰਪ੍ਰੀਤ ਸਿੰਘ ਜੋਧਪੁਰ, ਮਨਦੀਪ, ਪ੍ਰਗਟ ਸਿੰਘ ਤਰਨ ਤਾਰਨ, ਡਾ. ਪ੍ਰਦੀਪ ਲਿਟਲ, ਸੁਖਜੀਤ ਸਿੰਘ, ਅਮਨ ਡੀਜੇ, ਸਾਹਿਬ ਸਿੰਘ ਸਰਪੰਚ ਮੁਰਾਦਪੁਰਾ, ਗੁਰਜੀਤ ਸਿੰਘ ਸਰਪੰਚ ਮੁਰਾਦਪੁਰਾ, ਧਿਆਨ ਸਿੰਘ ਸਰਪੰਚ ਝਾਮਕੇ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਾ ਤਸਕਰ ਦੇ ਘਰ ਉਪਰ ਚੱਲਿਆ 'ਪੀਲਾ ਪੰਜਾ' <br/> ਅਗਲੀ ਖ਼ਬਰ ਹੈਰੋਇਨ, ਲਾਹਣ, ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 13 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਲਾਂਬਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।