02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਿ੍ਸਮਸ ਦੇ ਦਿਹਾੜੇ ਦੀ ਖੁਸ਼ੀ 'ਚ ਯੂਥ ਸੇਵਾ ਕਮੇਟੀ ਨੇ ਲੰਗਰ ਲਗਾਇਆ <br/>

ਅਜੀਤ ਡੈਸਕ 24-12-2025
ਖੇਮਕਰਨ, 23 ਦਸੰਬਰ (ਰਾਕੇਸ਼ ਬਿੱਲਾ)-ਸਰਹੱਦੀ ਕਸਬਾ ਖੇਮਕਰਨ ਵਿਖੇ ਸੀ.ਐਨ.ਆਈ. ਚਰਚ ਸਾਧੂ ਸੁੰਦਰ ਸਿੰਘ ਯੂਥ ਸੇਵਾ ਕਮੇਟੀ ਵਲੋਂ ਸ਼ਹਿਰ ਦੇ ਮੇਨ ਚੌਂਕ 'ਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਕਿ੍ਸਮਿਸ ਦੀ ਖੁਸ਼ੀ 'ਚ ਚਾਹ ਪਕੌੜਿਆਂ ਦਾ ਸੰਗਤਾਂ ਲਈ ਲੰਗਰ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਸਾਰਾ ਦਿਨ ਸੰਗਤਾਂ ਦੀ ਸੇਵਾ ਕੀਤੀ | ਇਸ ਮੌਕੇ 'ਤੇ ਰੱਬ ਦੇ ਦਾਸਾਂ ਵਲੋਂ ਸਰਬੱਤ ਦੇ ਭਲੇ ਦੇ ਲਈ ਪ੍ਰਭੂ ਚਰਨਾਂ ਦੇ ਵਿਚ ਪ੍ਰਾਰਥਨਾ ਕੀਤੀ ਗਈ | ਸੇਵਾ ਕਰ ਰਹੀ ਯੂਥ ਕਮੇਟੀ ਵਲੋਂ ਰੱਬ ਦੇ ਦਾਸਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੁੱਚੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਾਦਰੀ ਕੁਲਵੰਤ ਮਸੀਹ, ਰਜਨੀਸ਼ ਸਹੋਤਾ, ਪਾਸਟਰ ਸ਼ਫਕਤ ਮਸੀਹ, ਲਵ ਮੱਟੂ, ਕਰਮਾਂ ਮਸੀਹ, ਹਰਨੇਕ ਮਸੀਹ, ਸ਼ਾਮ ਮਸੀਹ, ਰਾਫਲ ਮਸੀਹ, ਕੁਲਦੀਪ ਸਹੋਤਾ, ਰੋਹਿਤ ਸਹੋਤਾ, ਸਮਾਇਲ ਮਸੀਹ, ਸੁੰਦਰ ਮੱਟੂ, ਲੱਕੀ ਸਹੋਤਾ, ਨੀਰਜ ਸਹੋਤਾ, ਅਜੈ ਸਹੋਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ 25 ਤੋਂ ਕੰਧ 'ਤੇ ਨਾਅਰੇ ਲਿਖਣ ਦੀ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਘਰਿਆਲਾ 'ਚ ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਮਸੀਹ ਸ਼ੋਭਾ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।