01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਏਕਮਪ੍ਰੀਤ ਸਿੰਘ ਨੂੰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 24-12-2025
ਤਰਨ ਤਾਰਨ, 23 ਦਸੰਬਰ (ਇਕਬਾਲ ਸਿੰਘ ਸੋਢੀ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਸੰਘਾ ਨਿਵਾਸੀ ਏਕਮਪ੍ਰੀਤ ਸਿੰਘ (13) ਪੁੱਤਰ ਅੰਗਰੇਜ ਸਿੰਘ ਵਲੋਂ ਲਖਨਊ (ਯੂ.ਪੀ) ਵਿਚ ਹੋਏ 19ਵੇਂ ਨੈਸ਼ਨਲ ਗਤਕਾ ਖੇਡ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਇਨਾਮ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ | ਏਕਮਪ੍ਰੀਤ ਸਿੰਘ ਦੀ ਇਸ ਕਾਮਯਾਬੀ 'ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਏਕਮਪ੍ਰੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਨਕਦ ਰਾਸ਼ੀ ਦੇ ਕੇ ਉਸ ਦਾ ਮਨੋਬਲ ਵਧਾਇਆ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਗਤਕੇ ਖੇਡ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਇਲਾਕੇ, ਪੰਜਾਬ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇ | ਇਸ ਮੌਕੇ ਏਕਮਪ੍ਰੀਤ ਸਿੰਘ ਦੇ ਪਿਤਾ ਅੰਗਰੇਜ ਸਿੰਘ, ਸਮਾਜ ਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਕਿ ਏਕਮਪ੍ਰੀਤ ਸਿੰਘ ਬਾਬਾ ਦੀਪ ਸਿੰਘ ਪਬਿਲਕ ਸਕੂਲ ਨੌਰੰਗਾਬਾਦ ਦਾ ਵਿਦਿਆਰਥੀ ਹੈ, ਜਿਸ ਨੇ ਗਤਕੇ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਏਕਮਪ੍ਰੀਤ ਸਿੰਘ ਉਪਰ ਫ਼ਖਰ ਹੋ ਰਿਹਾ ਹੈ |

ਪਿਛਲੀ ਖ਼ਬਰ ਜ਼ਿਮਨੀ ਚੋਣ ਦੌਰਾਨ ਬੂਥ ਨੰਬਰ 134 ਤੇ 135 'ਚ 'ਆਪ' ਦੀ ਜਿੱਤ ਹੋਈ-ਚੌਧਰੀ <br/> ਅਗਲੀ ਖ਼ਬਰ ਪਿੰਡ ਬਾਲਾ ਚੱਕ ਵਾਸੀਆਂ ਨੇ ਕਮੇਟੀ ਦੇ ਪ੍ਰਧਾਨ ਖ਼ਿਲਾਫ਼ ਲਗਾਏ ਦੋਸ਼, ਪ੍ਰਧਾਨ ਨੇ ਦੋਸ਼ਾਂ ਨੂੰ ਨਕਾਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।