31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਲਾ ਸੁਮਨ ਨੇ 'ਵੰਦੇ ਮਾਤਰਮ' ਸਮਾਰੋਹ ਕਰਵਾਇਆ <br/>

ਅਜੀਤ ਡੈਸਕ 24-12-2025
ਤਰਨ ਤਾਰਨ, 23 ਦਸੰਬਰ (ਪਰਮਜੀਤ ਜੋਸ਼ੀ)-ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਸੰਗਠਨ, ਐਨ.ਜੈਡ.ਸੀ.ਸੀ., ਹਿਮਾਚਲ ਭਾਸ਼ਾ ਕਲਾ ਸੰਸਕਿ੍ਤੀ ਵਿਭਾਗ ਅਤੇ ਪੰਜਾਬ ਸਿੱਖਿਆ ਵਿਭਾਗ ਨਾਲ ਸੰਬੰਧਿਤ ਤਰਨ ਤਾਰਨ ਦੀ ਖੁਦ ਮੁਖਤਾਰ, ਗੈਰ ਰਾਜਨੀਤਿਕ, ਵਿੱਦਿਅਕ, ਸਾਂਸਕਿ੍ਤਿਕ ਅਤੇ ਰਾਸ਼ਟ੍ਰੀਯ ਐਨ.ਜੀ.ਓ. ਦੇ ਵਿਦਿਆਰਥੀ ਯੂਨਿਟ-ਆਰਟਿਸਟ ਐਸੋਸੀਏਸ਼ਨ ਆਫ ਸਟੂਡੈਂਟ ਐਂਡ ਟੀਚਰਜ਼ ਵਲੋਂ ਦੇਸ਼ ਦੇ ਰਾਸ਼ਟ੍ਰੀਯ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ 'ਵੰਦੇ ਮਾਤਰਮ ਸਮਾਰੋਹ' ਕਰਵਾਇਆ | ਇਸ ਸਮਾਰੋਹ ਦੌਰਾਨ ਸ਼ਹਿਰ ਦੇ ਸਰਕਾਰੀ ਐਮੀਨੈਂਸ ਸੀ. ਸੈ. ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਵੱਖੋ-ਵੱਖ ਸਕੂਲਾਂ, ਸਰਕਾਰੀ ਸੀ. ਸੈਕੰ. ਸਕੂਲ ਰਟੌਲ, ਮਾਝਾ ਪਬਲਿਕ ਸਕੂਲ, ਸਰਵ ਹਿੱਤਕਾਰੀ ਵਿੱਦਿਆ ਮੰਦਰ ਅਤੇ ਸਰਕਾਰੀ ਐਮੀਨੈਂਸ ਸੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਦੇਸ਼ ਪਿਆਰ ਦੇ ਗੀਤਾਂ ਅਤੇ ਕਵਿਤਾ ਪਾਠ ਦੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਸਕੂਲ ਗਰਾਊਾਡ ਨੂੰ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗ ਦਿੱਤਾ | ਐਮੀਨੈਂਸ ਪਿ੍ੰਸੀਪਲ ਰਾਜਿੰਦਰ ਕੁਮਾਰ ਸ਼ਰਮਾ ਨੇ ਰਿਬਨ ਕੱਟ ਕੇ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਸ਼ਮਾਂ ਰੌਸ਼ਨ ਕਰਕੇ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਮੂਰਤੀ ਨੂੰ ਹਾਰ ਪਾਉਂਦਿਆਂ ਬੰਗਾਲੀ ਕਵੀ ਸਵ. ਬੰਕਿਮ ਚੰਦਰ ਚੱਟੋਪਾਧਿਆਇ ਦੀ ਅਮਰ ਕਿ੍ਤੀ 'ਵੰਦੇ ਪ੍ਰਕਾਸ਼' 'ਤੇ ਚਾਨਣਾ ਪਾਇਆ | ਨਾਲ ਹੀ ਰਾਸ਼ਟ੍ਰਵਾਦਿਤਾ ਨਾਲ ਜੁੜੇ ਰਹਿਣ ਦੀ ਭਾਵਨਾ 'ਤੇ ਸਾਰਿਆਂ ਨੂੰ ਸਹੁੰ ਚੁਕਵਾਈ | ਇਸ ਮੌਕੇ ਸਕੂਲ ਦੇ ਸਾਬਕਾ ਵਿਦਿਆਰਥੀਆਂ- ਲਖਵਿੰਦਰ ਸਿੰਘ ਪਾਗਲ, ਆਦੇਸ਼ ਅਗਨੀਹੋਤਰੀ, ਹਰਿੰਦਰ ਅਗਰਵਾਲ ਨੇ ਸਕੂਲ ਵਿਖੇ ਗੁਜਾਰੇ ਪਲਾਂ ਨੂੰ ਯਾਦ ਕੀਤਾ | ਇਸ ਮੌਕੇ ਮੰਚ ਸੰਚਾਲਕ, ਸਕੂਲ ਪ੍ਰਬੰਧਨ ਕਮੇਟੀ ਮੈਂਬਰ ਅਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਦੇਸ਼ ਪਿਆਰ ਦਾ ਇਕ ਗੀਤ 'ਮਾਤਾ ਨੇ ਆਦੇਸ਼ ਦਿਆ ਥਾ' ਸੁਣਾਇਆ | ਇਸ ਮੌਕੇ ਅਮਿਤ ਮਰਵਾਹਾ, ਸ੍ਰੀਮਤੀ ਮੋਨਿਕਾ, ਪਿੰਕੀ, ਰਜਨੀ, ਵਿਜੈ ਕੁਮਾਰ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਜਨਗਨਣਾ ਦੀ ਤਿਆਰੀ ਸੰਬੰਧੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਸਵ: ਜਥੇਦਾਰ ਗੁਰਨਾਮ ਸਿੰਘ ਕੰਗ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।