01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜਮਹੂਰੀ ਕਿਸਾਨ ਸਭਾ ਵਲੋਂ ਡੀ.ਸੀ. ਦਫ਼ਤਰ ਅੱਗੇ ਰੋਸ ਧਰਨਾ <br/>

ਅਜੀਤ ਡੈਸਕ 26-12-2025
ਤਰਨ ਤਾਰਨ, 25 ਦਸੰਬਰ (ਹਰਿੰਦਰ ਸਿੰਘ)- ਜਮਹੂਰੀ ਕਿਸਾਨ ਸਭਾ ਵਲੋਂ ਡੀ.ਸੀ. ਤਰਨ ਤਾਰਨ ਦੇ ਦਫਤਰ ਅੱਗੇ ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਰੇਸਮ ਸਿੰਘ ਫੈਲੋਕੇ, ਕੇਵਲ ਸਿੰਘ ਮਾੜੀਮੇਘਾ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਮਾਸਟਰ ਹਰਭਜਨ ਸਿੰਘ ਚੂਸਲੇਵੜ, ਮਨਜੀਤ ਸਿੰਘ ਬੱਗੂ, ਝਿਰਮਲ ਸਿੰਘ ਬਾਣੀਆ, ਬਲਦੇਵ ਸਿੰਘ ਅਹਿਮਦਪੁਰ ਨੇ ਕਿਹਾ ਕਿ ਹੜ੍ਹਾਂ ਨਾਲ ਮਾਰੇ ਗਏ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ, ਮਰੀ ਮੱਝ, ਗਾਂ ਲਈ ਇਕ ਲੱਖ ਰੁਪਏ ਪ੍ਰਤੀ ਪਸ਼ੂ, ਡਿੱਗੇ ਮਕਾਨ ਲਈ 10 ਲੱਖ ਰੁਪਏ ਪ੍ਰਤੀ ਮਕਾਨ, ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਯਕਮੁਸ਼ਤ ਇਕ ਲੱਖ ਰੁਪਏ ਟਿਊਬਲ ਬੋਰ, ਖੇਤੀ ਮਸ਼ੀਰੀ, ਡੇਹਰੀ ਫਾਰਮ, ਪੋਲਟਰੀ ਫਾਰਮ, ਭੇਡ-ਬੱਕਰੀ ਆਦਿ ਦੇ ਹੋਏ ਨੁਕਸਾਨ ਦੀ ਮੁਕੰਮਲ ਭਰਭਾਈ ਕੀਤੀ ਜਾਵੇ, ਜ਼ਮੀਨ ਨੂੰ ਮੁੜ ਖੇਤੀ ਯੋਗ ਬਣਾਉਣ ਲਈ ਕਿਸਾਨਾਂ ਨੂੰ ਰੇਤ ਮਿੱਟੀ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ, ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਦਰਿਆ ਕਾਰਨ ਬੁਰਦ ਹੋਈ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਵੇ, ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੁਕਸਾਨ ਹੋਏ ਪੁਲਾਂ, ਸੜਕਾਂ, ਸਕੂਲ, ਹਸਪਤਾਲ, ਬੰਨ੍ਹਾਂ ਆਦਿ ਦੀ ਮੁੜ ਉਸਾਰੀ ਕੀਤੀ ਜਾਵੇ ਤੇ ਮੰਡਬੇਟ ਏਰੀਏ ਦੇ ਸਮੁੱਚੇ ਵਿਕਾਸ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾਵੇ, ਮਰੀਆਂ ਫਸਲਾਂ ਦਾ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਅਗਲੀ ਫਸਲ ਨਾ ਬੀਜੇ ਜਾਣ ਦੀ ਸੂਰਤ 'ਚ ਇਹ ਮੁਆਵਜਾ ਦੁਗਣਾ ਦਿੱਤਾ ਜਾਵੇ, ਗੰਨੇ ਦੀ ਫਸਲ ਦੀ ਲਈ ਇਕ ਲੱਖ ਪ੍ਰਤੀ ਏਕੜ ਦਿੱਤੇ ਜਾਣ ਅਤੇ ਕੇਦਰ ਸਰਕਾਰ ਬਿਜਲੀ ਸੋਧ 2025 ਲੈ ਕੇ ਆਈ ਇਸ ਨਾਲ ਆਮ ਲੋਕ ਬਿਜਲੀ ਵਰਤਣ ਤੋਂ ਵਾਂਝੇ ਹੋ ਜਾਵਾਂਗੇ, ਇਸ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਉਕਤ ਮੰਗਾਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬੁੱਧ ਸਿੰਘ ਪੱਖੋਕੇ, ਬਲਵਿੰਦਰ ਸਿੰਘ ਫੈਲੋਕੇ, ਕੈਪਟਨ ਸਿੰਘ ਕਾਹਲਵਾਂ, ਸਵਿੰਦਰ ਸਿੰਘ ਭੱਠਲ ਭਾਈਕੇ, ਅਨੋਖ ਸਿੰਘ ਕਾਹਲਵਾ, ਕੁਲਦੀਪ ਸਿੰਘ ਉਸਮਾ, ਜੰਗ ਬਹਾਦਰ ਸਿੰਘ ਤੁੜ, ਜਗਜੀਤ ਸਿੰਘ ਜਾਮਾਰਾਏ, ਗੁਰਨਾਮ ਸਿੰਘ ਬਾਸਰਕੇ, ਕੁਲਦੀਪ ਸਿੰਘ ਮਾਣੋਚਾਹਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੰਗਰ ਕਮੇਟੀ ਗੁ. ਕੋਠਾ ਸਾਹਿਬ ਵੱਲ੍ਹਾ ਵਲੋਂ ਸ਼ਹੀਦੀ ਦਿਹਾੜੇ ਤੇ ਬਾਬਾ ਮੋਤੀ ਰਾਮ ਜੀ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ... ਅਗਲੀ ਖ਼ਬਰ 1 ਕਿੱਲੋ 492 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।