01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਾਈਟੀ ਖ਼ਾਲਸਾ ਵਰਲਡ ਸਕੂਲ ਰਈਆ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 26-12-2025
ਰਈਆ 25 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ 'ਮਾਈਟੀ ਖਾਲਸਾ ਵਰਲਡ ਸਕੂਲ' ਰਈਆ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ 'ਸਾਡਾ ਵਿਰਸਾ ਸਾਡਾ ਪ੍ਰੀਵਾਰ' ਤਹਿਤ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਵਲੋਂ ਸਾਹਿਬਜ਼ਾਦਿਆਂ ਦੀ ਵਿਲੱਖਣ ਸ਼ਹਾਦਤ ਨੂੰ ਦਰਸਾਉਂਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਸਮਾਗਮ ਵਿਚ ਸ਼ਾਮਲ ਸਕੂਲ ਦੇ ਸਾਰੇ ਬੱਚੇ ਭੁਜੰਗੀ ਬਾਣੇ ਵਿਚ ਸਜੇ ਸਾਹਿਬਜ਼ਾਦਿਆਂ ਦਾ ਹੀ ਰੂਪ ਲੱਗ ਰਹੇ ਸਨ | ਇਸ ਸਮਾਗਮ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰੋ: ਨਛੱਤਰ ਸਿੰਘ, ਅਕਾਲ ਪੁਰਖ ਕੀ ਫੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਅਤੇ ਮਿਸ਼ਨਰੀ ਪ੍ਰਚਾਰਕ ਭਾਈ ਜਤਿੰਦਰ ਸਿੰਘ ਖਡੂਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਨਛੱਤਰ ਸਿੰਘ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਬਾਲ ਉਮਰੇ ਅਦੁੱਤੀ ਸ਼ਹਾਦਤ ਅਤੇ ਕੌਮੀ ਜ਼ਜਬੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਨੇ ਇਸ ਸਕੂਲ ਵਲੋਂ ਦੁਨਿਆਵੀ ਵਿਦਿਆ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਮਾਣ ਮੱਤੇ ਸਿੱਖ ਇਤਿਹਾਸ ਤੇ ਗੁਰੂੁ ਸਾਹਿਬਾਨ ਵਲੋਂ ਮਾਨਵਤਾ ਦੇ ਭਲੇ ਲਈ ਕੀਤੇ ਪਰਉਪਕਾਰਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਵਲੋਂ ਪਾਏ ਪੂਰਨਿਆਂ ਉਤੇ ਚੱਲਣ ਦੀ ਪ੍ਰੇਰਨਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਦੁਆਰਾ ਦਿੱਤੀ ਹੋਈ ਗੁੜ੍ਹਤੀ ਬੱਚਿਆਂ ਦਾ ਭਵਿੱਖ ਸੰਵਾਰ ਦੇਵੇਗੀ | ਐਡਵੋਕੇਟ ਜਸਵਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਮਾਈਟੀ ਖਾਲਸਾ ਸਕੂਲ ਨਿਭਾ ਰਿਹਾ ਹੈ ਅਜਿਹੇ ਉਪਰਾਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ | ਬੱਚਿਆਂ ਨੂੰ ਇਸ ਸਕੂਲ ਦੁਆਰਾ ਦਿੱਤੀ ਹੋਈ ਸਿੱਖੀ ਦੀ ਵਿਚਾਰਧਾਰਾ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਜਾਣ ਤੋਂ ਰੋਕ ਲਵੇਗੀ ਇਹ ਸਿਖਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜ਼ਦਾ ਕਰਨ ਦਾ ਸਹੀ ਤਰੀਕਾ ਹੈ | ਸਮਾਗਮ ਵਿਚ ਬੋਲਦੇ ਹੋਏ ਭਾਈ ਜਤਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਅਦਾਰੇ ਹੋਰ ਵਧਣੇ ਫੁਲਣੇ ਚਾਹੀਦੇ ਹਨ ਇਸ ਤਰ੍ਹਾਂ ਦੇ ਅਦਾਰਿਆਂ ਵਿਚ ਪੜ੍ਹਨ ਵਾਲੇ ਬੱਚੇ ਜਦੋਂ ਆਉਣ ਵਾਲੇ ਸਮੇਂ ਵਿਚ ਆਈ.ਪੀ.ਐਸ, ਪੀ.ਪੀ.ਐੱਸ. ਬਣ ਕੇ ਉੱਚ ਅਹੁਦਿਆਂ 'ਤੇ ਬੈਠਣਗੇ ਤਾਂ ਹਮੇਸ਼ਾਂ ਸਮਾਜ ਦੇ ਭਲੇ ਲਈ ਕੰਮ ਕਰਨਗੇ | ਸਮਾਗਮ ਦੇ ਅੰਤ ਵਿਚ ਸਕੂਲ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਨੇ ਇਸ ਸਮਾਗਮ ਵਿਚ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਇਸੇ ਤਰਾਂ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਸ਼ਰਨਬੀਰ ਸਿੰਘ ਕੰਗ, ਹਰਜੀਪ੍ਰੀਤ ਸਿੰਘ ਕੰਗ, ਰਣਜੀਤ ਸਿੰਘ ਸੰਧੂ, ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ, ਇੰਦਰਪ੍ਰੀਤ ਸਿੰਘ ਗੁਰਿੰਦਰ ਬੁੱਕ ਡੀਪੂ ਵਾਲੇ, ਸੁਖਜੀਤ ਸਿੰਘ ਐਡਵਾਂਸ ਲੈਬੋਰਟਰੀ ਵਾਲੇ, ਮਾਸਟਰ ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ ਰਜ਼ਧਾਨ, ਹਰਜੀਤ ਸਿੰਘ ਸ਼ਿੰਗਾਰ ਫਰਨੀਚਰ ਵਾਲੇ, ਮਨਿੰਦਰ ਸਿੰਘ ਟੌਂਗ, ਨਿਰੰਜਨ ਸਿੰਘ ਰਈਆ, ਜਗਜੀਤ ਸਿੰਘ ਜੀਤ, ਗੁਰਵਿੰਦਰ ਸਿੰਘ ਵਾਲੀਆ, ਜਤਿੰਦਰ ਸਿੰਘ ਜਲ ਸਪਲਾਈ, ਪਿ੍ੰਸੀਪਲ ਦਵਿੰਦਰ ਕੌਰ, ਸਰਬਪ੍ਰੀਤ ਕੌਰ, ਬਲਵਿੰਦਰ ਕੌਰ, ਪ੍ਰਭਜੋਤ ਕੌਰ, ਕਵਲਜੀਤ ਕੌਰ, ਕਵਲਦੀਪ ਕੌਰ, ਸੰਦੀਪ ਕੌਰ, ਸਿਮਰਨਦੀਪ ਕੌਰ, ਮਨਦੀਪ ਸ਼ਰਮਾ, ਨਵਜੋਤ ਕੌਰ, ਪਰਵੀਨ ਕੌਰ ਸਮੂਹ ਸਟਾਫ ਮੈਂਬਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਮਲਾ ਕਰਨ ਦੇ ਲਗਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।