01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜੰਡਿਆਲਾ ਰੋਡ 'ਤੇ ਸਟਰੀਟ ਲਾਈਟਾਂ ਬੰਦ ਰਹਿਣ ਕਾਰਨ ਲੁੱਟਾਂ-ਖੋਹਾਂ ਦਾ ਡਰ ਬਣਿਆ <br/>

ਜੰਡਿਆਲਾ ਰੋਡ 'ਤੇ ਲੱਗੀਆਂ ਲਾਈਟਾਂ ਰਾਤ ਸਮੇਂ ਬੰਦ ਰਹਿਣ ਕਾਰਨ ਹਨੇਰੇ 'ਚੋਂ ਲੰਘਦੇ ਵਾਹਨਾਂ ਦਾ ਦਿ੍ਸ਼ | ਤਸਵੀਰਾਂ:ਮਨਜੀਤ ਸਿੰਘ <br/> 28-12-2025
ਤਰਨ ਤਾਰਨ, 27 (ਪਰਮਜੀਤ ਜੋਸ਼ੀ)- ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਉਪਰ ਲੱਗੀਆਂ ਸਟਰੀਟ ਲਾਈਟਾਂ ਕਈ ਚਿਰਾਂ ਤੋਂ ਬੰਦ ਹੋਣ ਕਾਰਨ ਜਿੱਥੇ ਰਾਹਗੀਰਾਂ ਅਤੇ ਸਥਾਨਿਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਚੋਰੀਆਂ ਅਤੇ ਲੁੱਟਾਂ-ਖੋਹਾਂ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਸੰਘਣੀ ਧੁੰਦ ਪੈਣ ਸੜਕਾਂ ਕਿਨਾਰੇ ਦਿਸਣਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਸੜਕੀ ਹਾਦਸਿਆਂ ਦਾ ਵੀ ਡਰ ਬਣਿਆ ਹੋਇਆ ਹੈ ਪ੍ਰੰਤੂ ਸੰਬੰਧਿਤ ਨਗਰ ਕੌਂਸਲ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਿਹਾ | ਇਥੇ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਉਪਰ ਸੜਕ ਕਿਨਾਰੇ ਲੱਗੀਆਂ ਸਟਰੀਟ ਲਾਈਟਾਂ ਰਾਤ ਸਮੇਂ ਬੰਦ ਰਹਿਣ ਕਾਰਨ ਰਾਤ ਨੂੰ ਘੁੱਪ ਹਨੇ੍ਹਰੇ ਹੋ ਜਾਂਦਾ ਹੈ, ਜਿਸ ਕਾਰਨ ਜਿਥੇ ਰਾਹਗੀਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਸਥਾਨਿਕ ਲੋਕ ਵੀ ਪ੍ਰੇਸ਼ਾਨ ਹਨ ਕਿਉਂਕਿ ਚੋਰੀਆਂ ਅਤੇ ਲੁੱਟਾਂ-ਖੋਹਾਂ ਦਾ ਡਰ ਬਣਿਆ ਹੋਇਆ ਹੈ ਅਤੇ ਪਿਛਲੇ ਦਿਨੀਂ ਜੰਡਿਆਲਾ ਰੋਡ 'ਤੇ ਅਨਮੋਲ ਮੈਡੀਕਲ ਸਟੋਰ ਤੋਂ ਲੁੱਟ-ਖੋਹ ਅਤੇ ਇਕ ਕਰਿਆਨਾ ਸਟੋਰ ਤੋਂ ਵੀ ਲੁੱਟ ਹੋ ਚੁੱਕੀ ਹੈ, ਉਥੇ ਕਈ ਵਾਰ ਘਰਾਂ ਵਿਚੋਂ ਚੋਰੀਆਂ ਵੀ ਹੋ ਚੁੱਕੀਆਂ ਹਨ, ਉਥੇ ਹੁਣ ਠੰਢ ਦੇ ਮੌਸਮ ਦੌਰਾਨ ਪੈ ਰਹੀ ਧੁੰਦ ਦੇ ਚੱਲਦਿਆਂ ਵਾਹਨ ਚਾਲਕਾਂ ਨੂੰ ਬਹੁਤ ਘੱਟ ਨਜ਼ਰ ਆਉਂਦਾ ਹੈ, ਜਿਸ ਕਾਰਨ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਸੰਬੰਧੀ ਜੰਡਿਆਲਾ ਰੋਡ 'ਤੇ ਪੈਂਦੇ ਗੰਗਾ ਸਿੰਘ ਨਗਰ ਦੇ ਨਿਵਾਸੀਆਂ ਅਤੇ ਦੁਕਾਨਦਾਰਾਂ ਸਮਾਜ ਸੇਵਕ ਤਜਿੰਦਰ ਸਿੰਘ ਬਿੱਲੂ, ਸੁਰਜੀਤ ਸਿੰਘ ਚੋਹਲਾ ਸਰਪ੍ਰਸਤ ਦਾਣਾ ਮੰਡੀ ਐਸੋਸੀਏਸ਼ਨ ਤਰਨ ਤਾਰਨ, ਸੰਜੇ ਗੁਪਤਾ ਅਨਮੋਲ ਮੈਡੀਕਲ ਸਟੋਰ ਵਾਲੇ, ਲਖਵਿੰਦਰ ਸਿੰਘ ਸਾਬਕਾ ਥਾਣੇਦਾਰ, ਕੁਲਦੀਪ ਸਿੰਘ, ਰਵੀ ਕੁਮਾਰ ਆਦਿ ਨੇ ਦੱਸਿਆ ਕਿ ਸੜਕ ਦੇ ਦੋਵਾਂ ਕਿਨਾਰਿਆਂ 'ਤੇ ਲੱਗੀਆਂ ਸਟਰੀਟ ਲਾਈਟਾਂ ਕਾਫੀ ਚਿਰਾਂ ਤੋਂ ਬੰਦ ਹਨ, ਜਿਸ ਕਾਰਨ ਸ਼ਾਮ ਪੈਂਦਿਆਂ ਹੀ ਸੜਕ ਉਪਰ ਘੁੱਪ ਹਨ੍ਹੇਰਾ ਹੋ ਜਾਂਦਾ ਹੈ ਅਤੇ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਸਥਾਨਿਕ ਲੋਕ ਅਤੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਜੰਡਿਆਂਲ ਰੋਡ ਸ਼ਹਿਰ ਦਾ ਮੁੱਖ ਮਾਰਗ ਹੈ, ਜਿਥੇ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਕਿਉਂਕਿ ਇਹ ਸੜਕ ਬੱਸ ਅੱਡਾ, ਦਾਣਾ ਮੰਡੀ, ਜੰਡਿਆਲਾ ਬਾਈਪਾਸ, ਰੇਲਵੇ ਸਟੇਸ਼ਨ ਨੂੰ ਜਾਂਦੀ ਹੈ ਪ੍ਰੰਤੂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਚੋਰੀ ਅਤੇ ਲੁੱਟ-ਖੋਹਾਂ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਨਗਰ ਕੌਂਸਲ ਤਰਨ ਤਾਰਨ ਦੇ ਈ.ਓ. ਪਾਸੋਂ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜੰਡਿਆਲਾ ਰੋਡ ਉਪਰ ਬੰਦ ਰਹਿੰਦੀਆਂ ਸਟਰੀਟ ਲਾਇਟਾਂ ਨੂੰ ਚਾਲੂ ਕਰਵਾਇਆ ਜਾਵੇ, ਤਾਂ ਜੋ ਰਾਹਗੀਰਾਂ, ਸਥਾਨਿਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਅੰਮਿ੍ਤਸਰ ਤੋਂ ਹਵਾਈ ਸੇਵਾ ਸ਼ੁਰੂ ਕਰੇ ਕੇਂਦਰ ਸਰਕਾਰ- ਛੀਨਾ ਅਗਲੀ ਖ਼ਬਰ ਸਰਕਾਰ ਨੇ 314 ਕਰੋੜ ਦੀ ਸਹਾਇਤਾ ਨਾਲ ਆਸ਼ਰਿਤ ਬੱਚਿਆਂ ਦਾ ਭਵਿੱਖ ਮਜ਼ਬੂਤ ਕੀਤਾ- ਵਿਧਾਇਕ ਧੁੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।