26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਖਰ ਕਦੋਂ ਬਣੇਗਾ ਜੰਡਿਆਲਾ ਰੋਡ 'ਤੇ ਬਣੇ ਰੇਲਵੇ ਫਾਟਕ ਉਪਰ ਪੁਲ <br/>

ਅਜੀਤ ਡੈਸਕ 31-12-2025
ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਸ਼ਹਿਰ ਦੀਆਂ ਸੜਕਾਂ ਉਪਰ ਅਕਸਰ ਵੱਡੇ-ਵੱਡੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਦੇ ਹਨ, ਉੱਥੇ ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਉਪਰ ਬਣਿਆ ਰੇਲਵੇ ਫਾਟਕ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ ਕਿਉਂਕਿ ਰੋਜਾਨਾ ਅੰਮਿ੍ਤਸਰ ਤੋਂ ਖੇਮਕਰਨ ਡੀ.ਐੱਮ.ਯੂ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਗੁਜਰਦੀਆਂ ਹਨ, ਜਿਸ ਕਾਰਨ ਦਿਨ ਵਿਚ ਕਈ ਵਾਰ ਫਾਟਕ ਬੰਦ ਹੋਣ ਕਾਰਨ ਜੰਡਿਆਲਾ ਰੋਡ ਉਪਰ ਵਾਹਨਾਂ ਦਾ ਭਾਰੀ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਲੋਕ ਘੰਟਿਆਂਬੰਧੀ ਜਾਮ ਵਿਚ ਫਸ ਜਾਂਦੇ ਹਨ, ਉਥੇ ਲੋਕ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਆਪਣੇ ਵਾਹਨ ਫਾਟਕ ਥੱਲਿਓਾ ਲੰਘਾਉਂਦੇ ਦੇਖੇ ਜਾ ਸਕਦੇ ਹਨ | ਇਥੇ ਇਹ ਦੱਸਣਾ ਬਣਦਾ ਹੈ ਕਿ ਜੰਡਿਆਲਾ ਰੋਡ ਸ਼ਹਿਰ ਦਾ ਮੁੱਖ ਮਾਰਗ ਹੈ ਅਤੇ ਇਸ ਮਾਰਗ ਉਪਰ ਕਈ ਸਰਕਾਰੀ ਸਕੂਲ, ਦਫ਼ਤਰ, ਹਸਪਤਾਲ, ਦਾਣਾ ਮੰਡੀ, ਪ੍ਰਾਈਵੇਟ ਅਦਾਰੇ, ਬੈਂਕਾਂ ਤੋਂ ਇਲਾਵਾ ਇਹ ਸੜਕ ਬੱਸ ਅੱਡੇ ਨੂੰ ਜਾਂਦੀ ਹੈ ਅਤੇ ਇਹ ਸੜਕ ਸ਼ਹਿਰ ਨੂੰ ਬਾਈਪਾਸ ਨਾਲ ਜੋੜਦੀ ਹੈ, ਜਿਸ ਕਾਰਨ ਇਸ ਮਾਰਗ ਉਪਰ ਲੋਕਾਂ ਦੀ ਆਵਾਜਾਈ ਜਿਆਦਾ ਰਹਿੰਦੀ ਹੈ, ਉਥੇ ਤਰਨ ਤਾਰਨ ਸ਼ਹਿਰ ਇਤਿਹਾਸਕ ਗੁਰੂ ਨਗਰੀ ਹੈ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰੋਜਾਨਾਂ ਵੱਡੀ ਗਿਣਤੀ ਵਿਚ ਦੂਰ ਦੂਰਾਡੇ ਤੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਿਆਦਾਤਰ ਇਸ ਮਾਰਗ ਰਾਹੀਂ ਆਉਂਦੀਆਂ ਹਨ, ਪ੍ਰੰਤੂ ਫਾਟਕ ਬੰਦ ਹੋਣ ਸਮੇਂ ਜਿਥੇ ਸਥਾਨਿਕ ਨਿਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸੰਗਤਾਂ ਵੀ ਪ੍ਰੇਸ਼ਾਨ ਹੁੰਦੀਆਂ ਹਨ | ਪਹਿਲੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਅਕਾਲੀ ਦਲ ਦੀ ਸਰਕਾਰ ਹੋਵੇ ਉਨ੍ਹਾਂ ਦੇ ਲੀਡਰਾਂ ਨੇ ਇਸ ਰੇਲਵੇ ਫਾਟਕ ਉਪਰ ਪੁਲ ਬਣਾਉਣ ਲਈ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ ਪਰ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ | ਪਿਛਲੀ ਕਾਂਗਰਸ ਸਰਕਾਰ ਸਮੇਂ ਇਲਾਕੇ ਦੇ ਵਿਧਾਇਕ ਅਤੇ ਐੱਮ.ਪੀ. ਵਲੋਂ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਤੋਂ ਨਿਜਾਤ ਦਿਵਾਉਣ ਲਈ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜੰਡਿਆਲਾ ਰੋਡ ਉਪਰ ਪੁਲ ਬਣਾਉਣ ਲਈ ਕਾਰਵਾਈ ਦੀ ਗੱਲ ਕਹੀ ਗਈ ਪਰ ਅੱਗੇ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਵੀ ਲਗਪਗ 4 ਸਾਲ ਦੇ ਕਰੀਬ ਹੋ ਚੁੱਕਿਆ ਹੈ ਪਰ ਜੰਡਿਆਲਾ ਰੋਡ ਰੇਲਵੇ ਫਾਟਕ ਉਪਰ ਪੁਲ ਬਣਾਉਣ ਲਈ ਲੋਕਾਂ ਦੀਆਂ ਆਸਾਂ 'ਤੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਲੋਕਾਂ ਦੇ ਪੱਲੇ ਸਿਰਫ਼ ਸਿਆਸੀ ਲੀਡਰਾਂ ਦੇ ਲਾਅਰੇ ਹੀ ਪਏ ਹਨ | ਅਕਸਰ ਫਾਟਕ ਬੰਦ ਰਹਿਣ ਸਮੇਂ ਲੋਕ ਕਾਹਲੀ ਨਾਲ ਆਪਣੀ ਮੰਜਿਲਾਂ ਉਪਰ ਪੁੱਜਣ ਲਈ ਆਪਣੀਆਂ ਜਾਨਾਂ ਨੂੰ ਜੋਖ਼ਮ ਵਿਚ ਪਾ ਕੇ ਆਪਣੇ ਵਾਹਨ ਫਾਟਕ ਥੱਲਿਓ ਲੰਘਾਉਂਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਲੋਕ ਮੁਸ਼ਕਿਲਾਂ ਵੱਲ ਧਿਆਨ ਦਿੰਦੇ ਹੋਏ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਹੀ ਇਸ ਮਾਰਗ ਉਪਰ ਪੈਂਦੇ ਰੇਲਵੇ ਫਾਟਕ ਉਪਰ ਪੁਲ ਬਣਾਉਣਾ ਚਾਹੀਦਾ ਹੈ |

ਪਿਛਲੀ ਖ਼ਬਰ ਪਿਓ-ਪੁੱਤ ਉੱਪਰ ਹਥਿਆਰਾਂ ਨਾਲ ਲੈਸ ਹੋ ਕੇ ਕੀਤਾ ਹਮਲਾ, ਮਾਰੀਆਂ ਸੱਟਾਂ <br/> ਅਗਲੀ ਖ਼ਬਰ ਮਨਰੇਗਾ 'ਚ ਬਦਲਾਅ ਕਰਕੇ ਗਰੀਬ ਅਤੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਭਾਜਪਾ ਸਰਕਾਰ- ਪਲਾਸੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।