26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੱਚਿਆਂ ਦੇ ਪੇਟ 'ਚ ਕੀੜੇ ਹੋਣ 'ਤੇ ਤੁਰੰਤ ਚੈੱਕਅਪ ਜ਼ਰੂਰੀ- ਡਾ. ਸੁਪਿ੍ਆ <br/>

ਅਜੀਤ ਡੈਸਕ 31-12-2025
ਤਰਨ ਤਾਰਨ, 30 ਦਸੰਬਰ (ਪਰਮਜੀਤ ਜੋਸ਼ੀ)- ਬੱਚਿਆਂ ਦੇ ਪੇਟ ਵਿਚ ਕਈ ਪ੍ਰਕਾਰ ਦੇ ਕੀੜੇ ਹੋ ਸਕਦੇ ਹਨ ਜਿਵੇਂ ਕਿ ਟੇਪ ਵਾਰਮ, ਫਲੂਕਸ, ਪਿਨ ਵਾਰਮ, ਹੁਕ ਵਾਰਮ, ਰਾਊਡ ਵਾਰਮ, ਐਸਕੈਰਿਸਸ, ਪੇਟ ਵਿਚ ਕੀੜੇ ਹੋਣ 'ਤੇ ਬੱਚਿਆਂ ਵਿਚ ਕੁਝ ਲੱਛਣ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਪੋਟੀ ਵਿਚ ਕੀੜੇ ਹੋਣਾ, ਪੇਟ ਵਿਚ ਦਰਦ, ਸਰੀਰ ਥੱਕਿਆ ਰਹਿਣਾ, ਪੇਟ ਖ਼ਰਾਬ ਰਹਿਣਾ, ਪੇਟ ਫੁੱਲਣਾ, ਸਰੀਰ ਦਾ ਵਿਕਾਸ ਘੱਟ ਹੋਣਾ, ਦਸਤ ਲੱਗਣਾ ਆਦਿ | ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਕੀੜੇ ਇਕ ਤਰ੍ਹਾਂ ਦੇ ਪੈਰਾਸਾਈਟ ਹੁੰਦੇ ਹਨ ਜੋ ਕਿ ਬੱਚੇ ਦੀਆਂ ਅੰਤੜੀਆ ਵਿਚ ਰਹਿ ਕੇ ਵਿਚੋਂ ਖੁਰਾਕ ਖਾਂਦੇ ਹਨ ਅਤੇ ਅੰਤੜੀਆਂ ਦੀਆਂ ਪਰਤਾਂ ਵਿਚੋਂ ਖੂਨ ਚੂਸਦੇ ਹਨ | ਇਹ ਜਿਆਦਾਤਰ ਬੱਚਿਆਂ ਵਿਚ ਇਨਫੈਕਸ਼ਨ ਕਰਦੇ ਹਨ ਜੋ ਕਿ ਗੰਦਾ ਪਾਣੀ ਪੀਣ ਨਾਲ, ਇਨਫੈਕਟਿਡ ਮਿੱਟੀ ਖਾਣ ਨਾਲ, ਗੰਦਗੀ ਵਾਲੀ ਜਗ੍ਹਾ ਵਿਚ ਖੇਡਣ ਨਾਲ ਬੱਚਿਆਂ ਵਿਚ ਇਹ ਇਨਫੈਕਸ਼ਨ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਅਗਰ ਕਿਸੇ ਦੇ ਬੱਚੇ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤਰੁੰਤ ਬੱਚੇ ਦਾ ਚੈੱਕਅੱਪ ਜਰੂਰ ਕਰਵਾਇਆ ਜਾਵੇ |

ਪਿਛਲੀ ਖ਼ਬਰ ਜੁਗਰਾਜ ਸਟੇਡੀਅਮ ਦੇ ਨਿਰਮਾਣ ਲਈ ਸਰਪੰਚ ਰਾਜਬੀਰ ਸਿੰਘ ਦਾ ਵੱਡਾ ਉਪਰਾਲਾ <br/> ਅਗਲੀ ਖ਼ਬਰ ਰਜੇਸ਼ ਕੁਮਾਰ ਟਾਂਗਰੀ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।