25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਕਲੀ ਪੁਲਿਸ ਬਣ ਕੇ ਘਰ 'ਚ ਦਾਖ਼ਲ ਚੋਰਾਂ ਨੇ ਕੀਤੀ ਡਕੈਤੀ <br/>

ਅਜੀਤ ਡੈਸਕ 31-12-2025
ਜੰਡਿਆਲਾ ਗੁਰੂ, 30 ਦਸੰਬਰ (ਹਰਜਿੰਦਰ ਸਿੰਘ ਕਲੇਰ, ਪਰਮਿੰਦਰ ਸਿੰਘ ਜੋਸਨ)–ਜੰਡਿਆਲਾ ਗੁਰੂ ਵਿਖੇ ਨਕਲੀ ਪੁਲਿਸ ਵਾਲੇ ਬਣ ਕੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨ ਇਕ ਘਰ 'ਚ ਵੜ ਕੇ ਸਾਮਾਨ ਲੁੱਟ ਕੇ ਫਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਚਾਰ ਵਜੇ ਦੇ ਕਰੀਬ ਚਾਰ ਨਕਲੀ ਪੁਲਿਸ ਵਾਲੇ ਬਣ ਕੇ ਚੋਰਾਂ ਨੇ ਇੱਕ ਘਰ 'ਚ ਦਾਖਲ ਹੋ ਕੇ ਡਕੈਤੀ ਕੀਤੀ | ਪਰਿਵਾਰ ਨੂੰ ਕਿਹਾ ਗਿਆ ਕਿ ਉਹ ਚਿੱਟਾ ਵੇਚਦੇ ਹਨ ਅਤੇ ਤਲਾਸ਼ੀ ਲੈਣੀ ਹੈ | ਪਰਿਵਾਰ ਵਲੋਂ ਆਈਡੀ ਕਾਰਡ ਮੰਗਣ 'ਤੇ ਉਨ੍ਹਾਂ ਨੂੰ ਡਰਾਇਆ ਅਤੇ ਧਮਕਾਇਆ ਗਿਆ | ਘਰ ਦਾ ਮੁਖੀ ਸਬਜ਼ੀ ਵਿਕਰੇਤਾ ਹੈ, ਜੋ ਹਰ ਰੋਜ਼ ਮੰਡੀ ਜਾਣ ਤੋਂ ਪਹਿਲਾਂ ਘਰ ਨੂੰ ਤਾਲਾ ਲਗਾ ਕੇ ਜਾਂਦਾ ਸੀ | ਚੋਰ ਘਰ ਦਾ ਤਾਲਾ ਕੱਟ ਕੇ ਅੰਦਰ ਦਾਖਲ ਹੋਏ ਅਤੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿਚ ਬੰਦ ਕਰ ਦਿੱਤਾ | ਚੋਰ ਘਰ ਤੋਂ ਨਕਦੀ ਰਕਮ, ਗਹਿਣੇ ਅਤੇ ਕਮੇਟੀਆਂ ਦੇ ਪੈਸੇ ਲੈ ਗਏ | ਇਸ ਤੋਂ ਇਲਾਵਾ ਉਹ ਪਰਿਵਾਰ ਦੇ ਤਿੰਨ ਮੋਬਾਈਲ ਫੋਨ ਵੀ ਨਾਲ ਹੀ ਲੈ ਗਏ | ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਚੋਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੁਰਾਣੇ ਸ਼ਹਿਰ ਦੇ ਅੰਦਰ ਹੋਣਗੇ 417 ਕਰੋੜ ਦੇ ਨਵੇਂ ਕੰਮ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।